ਲੰਡਨ ਤੋਂ ਦਿੱਲੀ ਤੇ ਮੁੰਬਈ ਲਈ ਉਡਾਣ 2 ਸਤੰਬਰ ਤੋਂ

ਨਵੀਂ ਦਿੱਲੀ (ਸਮਾਜਵੀਕਲੀ): ਵਰਜਿਨ ਐਟਲਾਂਟਿਕ ਏਅਰਲਾਈਨ ਨੇ 2 ਸਤੰਬਰ ਤੋਂ ਲੰਡਨ ਤੋਂ ਦਿੱਲੀ ਤੇ ਮੁੰਬਈ ਲਈ ਮੁੜ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ, ‘ਵਰਜਿਨ ਐਟਲਾਂਟਿਕ ਨੇ ਅਗਸਤ 2020 ਤੋਂ 17 ਹੋਰ ਰੂਟਾਂ ਲਈ ਮੁਸਾਫ਼ਰ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਦਿੱਲੀ ਤੇ ਮੁੰਬਈ ਲਈ ਉਡਾਣਾਂ 2 ਸਤੰਬਰ 2020 ਤੋਂ ਸ਼ੁਰੂ ਕੀਤੀਆਂ ਜਾਣਗੀਆਂ।’

Previous articleਕਾਂਗਰਸ ਨੇ ਭਾਜਪਾ ਨੂੰ ਕੌਮੀ ਸੁਰੱਖਿਆ ਤੇ ਦੇਸ਼ ਦੀ ਖੇਤਰੀ ਅਖੰਡਤਾ ’ਤੇ ਸਮਝੌਤਾ ਨਾ ਕਰਨ ਲਈ ਆਖਿਆ
Next articleAir India aircraft stranded in Bhopal