ਡਾ. ਬੀ. ਆਰ. ਅੰਬੇਡਕਰ ਜੀ ਦੇ 133ਵੇ  ਜਨਮ ਦਿਵਸ ਅਤੇ ਮਜਦੂਰ ਦਿਵਸ ਨੂੰ ਸਮਰਪਿਤ ਖੋਜੇਵਾਲ ਵਿਖੇ ਵਿਸ਼ਾਲ ਸਮਾਗਮ ਆਯੋਜਿਤ 

ਸਾਹਿਤਕਾਰ ਡਾ. ਐਸ. ਐਲ. ਵਿਰਦੀ  ਐਡਵੋਕੇਟ ਦਾ ਲਿਖਿਆ ਨਾਟਕ ‘ਗ੍ਰੇਟ ਅੰਬੇਡਕਰ’ ਦਸ ਸਫ਼ਲ ਮੰਚਨ 
ਕਪੂਰਥਲਾ,  (ਕੌੜਾ)- ਕਰੋੜਾਂ ਲੋਕਾਂ ਦੇ ਮਸੀਹਾ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ 133ਵਾਂ  ਜਨਮ ਦਿਵਸ ਅਤੇ ਮਜਦੂਰ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ ਪਿੰਡ ਖੋਜੇਵਾਲ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਸਿਸਟੈਂਟ ਰਜਿਸਟਰਾਰ ਡਾ. ਸੰਦੀਪ ਮਹਿਮੀ, ਡਾ. ਇੰਦਰਜੀਤ ਕਜਲਾ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ  ਸੋਸਾਇਟੀ  ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ ਅਤੇ ਸੋਸਾਇਟੀ ਦੇ ਪ੍ਰਧਾਨ ਜਸਵਿੰਦਰ ਕਰੜਾ ਆਦਿ ਨੇ ਸਾਂਝੇ ਤੌਰ ਤੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀ ਪ੍ਰੇਮ ਕੁਮਾਰ ਧਨਾਲ ਨੇ ਕਰਦੇ ਹੋਏ ਕਾਰਵਾਈ ਨੂੰ ਅੱਗੇ ਵਧਾਇਆ। ਪ੍ਰਧਾਨਗੀ ਮੰਡਲ ਵਲੋਂ ਬਾਬਾ ਸਾਹਿਬ ਦੀ ਫੋਟੋ ਅੱਗੇ ਮੋਮਬੱਤੀਆਂ ਜਗਾਈਆ ਅਤੇ ਫੁੱਲਮਾਲਾ ਅਰਪਿਤ ਕੀਤੇ ਗਏ।
ਸਮਾਗਮ ਦੇ ਮੁੱਖ ਬੁਲਾਰੇ ਡਾ. ਸੰਦੀਪ ਮਹਿਮੀ ਨੇ ਸਭ ਨੂੰ ਜਨਮ ਦਿਵਸ ਅਤੇ ਮਜਦੂਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਸਦੀਆਂ ਤੋਂ ਦੱਬੇ ਕੁੱਚਲੇ ਸਮਾਜ ਨੂੰ ਉੱਚਾ ਚੁੱਕਣ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ ਅਤੇ ਲੋਕਾਂ ਨੂੰ ਮਨ ਸਨਮਾਨ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ। ਮਜਦੂਰ ਦਿਵਸ ਦੇ ਸੰਬੰਧ ਵਿਚ ਬੋਲਦਿਆਂ ਕਿਹਾ ਕਿ ਭਾਰਤ ਦੇਸ਼ ਵਿੱਚ ਮਜਦੂਰਾਂ ਤੋਂ 14 -16 ਘੰਟੇ ਕੰਮ ਲਿਆ ਜਾਂਦਾ ਸੀ ਜਦੋਂ ਬਾਬਾ ਸਾਹਿਬ ਡਾ. ਅੰਬੇਡਕਰ ਮੁੰਬਈ ਦੇ ਵਾਇਸਰਾਏ ਕਮੇਟੀ ਦੇ ਮੈਂਬਰ ਬਣੇ ਤਾਂ ਉਨ੍ਹਾਂ ਨੇ ਮਜਦੂਰਾਂ ਦੇ ਕੰਮ ਕਰਨ ਦੇ 8 ਘੰਟੇ  ਨਿਸ਼ਚਿਤ ਕਰਵਾਏ । ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਵਿੱਚ ਮਜਦੂਰਾਂ ਲਈ ਬਹੁਤ ਸਾਰੀਆਂ ਸਹੂਲਤਾਂ ਦਾ ਪ੍ਰਬੰਧ  ਕੀਤਾ। ਉਨ੍ਹਾਂ ਦੇ ਦੱਸਿਆ ਕਿ ਭਾਰਤੀ ਸੰਵਿਧਾਨ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਇਹ ਵੀ ਜਾਨਣਾ ਹੋਵੇਗਾ। ਭਾਰਤੀ ਸੰਵਿਧਾਨ ਨੂੰ ਪੇਸ਼ ਕਰਨ ਉਪਰੰਤ 26  ਨਵੰਬਰ 1949  ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਜੋ ਇਤਿਹਾਸਿਕ ਭਾਸਣ ਦਿੱਤਾ ਸੀ ਉਸਨੂੰ ਅੱਜ ਦੇ ਸੰਦਰਭ ਵਿੱਚ ਵੀ ਨਕਾਰਿਆ ਨਹੀਂ ਜਾ ਸਕਦਾ। ਭਾਰਤ ਨੂੰ ਗੁਲਾਮ ਬਣਾਉਣ ਲਈ ਪਹਿਲਾਂ ਵੀ ਦੇਸ਼ ਦੇ ਲੋਕਾਂ ਨੇ ਗਦਾਰੀਆਂ ਕੀਤੀਆਂ ਸਨ। ਅਗਰ ਹੁਣ ਵੀ ਲੋਕਾਂ ਨੇ ਦੇਸ਼ ਨਲ ਗਦਾਰੀ ਕੀਤੀ ਤਾਂ ਭਾਰਤ ਮੁੜ ਗੁਲਾਮ ਹੋ ਸਕਦਾ ਹੈ। ਭਾਰਤੀ ਸੰਵਿਧਾਨ ਵਿੱਚ ਲੋਕਤੰਤਰੀ ਵਿਵਸਥਾ ਦੀ ਸਥਾਪਨਾ ਕੀਤੀ ਜਿਸ ਦਾ ਅਰਥ ਇੱਕ ਆਦਮੀ, ਇੱਕ ਵੋਟ ਅਤੇ ਇੱਕ ਕੀਮਤ ਦੇ ਅਧਾਰਿਤ ਹੈ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਇੰਦਰਜੀਤ ਕਜਲਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਮੌਜਦਾ ਸਮੇਂ ਖਤਰੇ ਵਿੱਚ ਨਹੀਂ ਹੈ ਇਸ ਤੋਂ ਪਹਿਲਾ ਵੀ ਖਤਰੇ ਦੇ ਬਾਦਲ ਮੰਡਰਾਉਂਦੇ ਰਹੇ ।  ਸਮੇਂ ਸਮੇਂ ਤੇ ਬਣੀਆਂ ਸਰਕਾਰਾਂ ਨੇ ਆਪਣਾ ਸਵਾਰਥ ਸਿੱਧ ਕਰਨ ਲਈ ਹੁਣ ਤਕ ਭਾਰਤੀ ਸੰਵਿਧਾਨ ਵਿੱਚ 106 ਸੋਧਾਂ ਕੀਤੀਆਂ ਜਾ ਚੁਕੀਆਂ ਹਨ । ਭਾਰਤ ਸਰਕਾਰ ਦੇ ਬਜਟ ਵਿੱਚੋਂ ਕਰੋੜਾਂ ਅਰਬਾਂ ਰੁਪਏ ਧਾਰਮਿਕ ਮੰਦਰਾਂ ਲਈ ਦਾਨ ਦਿੱਤੇ ਜਾ ਰਹੇ ਹਨ ਉਹ ਵੀ ਸਿਰਫ ਇੱਕ ਧਰਮ ਨੂੰ । ਕਹਿਣ ਨੂੰ ਤਾਂ ਬੇਸ਼ੱਕ ਧਰਮ ਨਿਰਪੱਖ ਦੇਸ਼ ਕਹਿ ਰਹੇ ਹਾਂ । ਇਸ ਤੋਂ ਇਲਾਵਾ ਕ੍ਰਿਸ਼ਨ ਲਾਲ ਜੱਸਲ, ਧਰਮ ਪਾਲ ਪੈਂਥਰ, ਸੰਵਿਧਾਨ ਜਾਗ੍ਰਤੀ ਮੰਚ ਤੋਂ ਰਾਕੇਸ਼ ਕੁਮਾਰ, ਲਲਿਤ ਅੰਬੇਡਕਰੀ ਅਤੇ ਬੇਟੀ ਸਰੂਤੀ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਡੇ ਮਹਾਪੁਰਸ਼ਾਂ ਨੇ ਦੇਸ਼ ਵਿਚ ਹਜਾਰਾਂ ਸਾਲਾਂ ਤੋਂ ਚਲੀ ਆ ਰਹੀ ਵਿਵਸਥਾ ਵਿਰੁੱਧ ਲੜਾਈ ਪਰ ਅਸੀਂ ਮਹਾਪੁਰਸ਼ਾਂ ਨੂੰ ਪੜਿਆ ਨਹੀਂ ਜਿਸ ਕਰਕੇ ਸਮਾਜ ਵਿੱਚ ਸਤਾ ਪਰਿਵਰਤਨ ਤਾਂ ਹੋ ਰਹੀ ਹੈ ਪਰ ਵਿਵਸਥਾ ਪਰਿਵਰਤਨ ਨਹੀਂ । ਇਹ ਬਾਬਾ ਸਾਹਿਬ ਜੀ ਦਾ ਕ੍ਰਿਸ਼ਮਾ ਹੀ ਸੀ ਜੋ ਕਿ 4000 ਸਾਲਾਂ  ਦੇ ਇਤਿਹਾਸ ਨੂੰ ਮਾਤਰ 40  ਸਾਲਾਂ ਵਿੱਚ ਬਦਲ ਕੇ ਰੱਖ ਦਿੱਤਾ। ਅੱਜ ਥਾਂ ਥਾਂ ਤੇ ਜਾਤੀ ਦੇ ਨਾਂ ਤੇ ਸੰਗਠਨ ਬਣਾਏ ਜਾ ਰਹੇ ਹਾਂ, ਜਾਤੀ ਦੇ ਨਾਂ ਤੇ ਡੇਰੇ ਉਸਾਰ ਕੇ ਆਪਣਾ ਤਾਂ ਫਾਇਦਾ ਕਰ ਸਕਦੇ ਹੋ ਲੇਕਿਨ ਬੇਗ਼ਮਪੁਰਾ ਨਹੀਂ ਵਸਾਇਆ ਜਾ ਸਕਦਾ, ਵਿਵਸਥਾ ਪਰਿਵਰਤਨ ਨਹੀਂ ਕੀਤੀ ਜਾ ਸਕਦੀ। ਵਿਵਸਥਾ ਪਰਿਵਰਤਨ ਲਈ ਸਾਨੂੰ ਮਹਾਪੁਰਸ਼ਾਂ ਦੇ ਦੱਸੇ ਹੋਏ ਮਾਰਗ ਤੇ ਚਲਣਾ ਹੋਵੇਗਾ। ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਲੋਂ ਸਮਾਜ ਨੂੰ ਸੇਧ ਦਿੰਦਿਆਂ ਕੋਰੀਓਗ੍ਰਾਫੀ ਅਤੇ ਪ੍ਰਸਿੱਧ ਸਾਹਿਤਕਾਰ ਡਾ. ਐਸ. ਐਲ. ਵਿਰਦੀ  ਐਡਵੋਕੇਟ ਦਾ ਲਿਖਿਆ ਨਾਟਕ ‘ਗ੍ਰੇਟ ਅੰਬੇਡਕਰ’ ਨਿਰਦੇਸ਼ਕ ਬੀਬਾ ਕੁਲਵੰਤ ਦੀ ਦੇਖ ਰੇਖ ਵਿੱਚ ਖੇਡਿਆ ਗਿਆ ਜਿਸ ਦੀ ਸਰੋਤਿਆਂ ਨੇ ਭਰਪੂਰ ਪ੍ਰਸ਼ੰਸ਼ਾ ਕੀਤੀ। ਸਕੂਲੀ ਬੱਚਿਆਂ ਵਲੋਂ ਮਿਸ਼ਨਰੀ ਗੀਤ ਲੈ ਕੇ  ਹੱਕ ਬਰਾਬਰ ਦੇ, ਜੇ ਨਾ ਜੰਮਦਾ ਅੰਬੇਡਕਰ ਸੂਰਮਾ ’ਤੇ ਕੋਰੀਓਗ੍ਰਾਫੀ ਪੇਸ਼ ਕਰਕੇ ਦਰਸ਼ਕਾਂ ਨੂੰ ਵਧੀਆ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ।
ਸਮਾਗਮ ਲਈ ਉਂਕਾਰ ਚੰਦ 10000, ਪਰਮਜੀਤ ਲਾਡੀ 10000, ਗੌਰਵ ਪੁਆਰ 5000 , ਹਰਪਾਲ ਪਾਲਾ 5000  ਅਤੇ ਪਲਵਿੰਦਰ ਪਾਲ 3000  ਰੁਪਏ ਦਾ ਆਰਥਿਕ ਸਹਿਯੋਗ ਕੀਤਾ। ਚਾਹ ਦੀ ਸੇਵਾ ਜਸਪ੍ਰੀਤ ਕਰੜਾ ਅਤੇ ਲਵਪ੍ਰੀਤ ਕਰੜਾ ਤੋਂ ਇਲਾਵਾ ਲੰਗਰ ਦੀ ਸੇਵਾ ਗੁਰਨਾਮ ਚੰਦ ਖੋਜੇਵਾਲ ਨੇ ਕੀਤੀ। ਆਰਥਿਕ ਸਹਿਯੋਗ ਅਤੇ ਲੰਗਰ ਦੀਆਂ ਸੇਵਾਵਾਂ ਕਰਨ ਵਾਲੇ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪ੍ਰਬੁੱਧ ਭਾਰਤ ਵਲੋਂ ਕਰਵਾਈ ਗਈ ਪ੍ਰੀਖਿਆ ਵਿਚੋਂ ਵਧੀਆ ਪੁਜੀਸ਼ਨ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਕਾਪੀਆਂ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਖੋਜੇਵਾਲ ਸਕੂਲ ਵਿੱਚੋਂ ਪੰਜਵੀਂ ਅਤੇ ਅਠਵੀਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜੇ ਦਰਜੇ ਤੇ ਆਉਣ ਵਾਲਿਆਂ ਲੜਕੇ-ਲੜਕੀਆਂ ਨੂੰ ਅਤੇ ਸਨਮਾਨਯੋਗ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰਧਾਨ ਜਸਵਿੰਦਰ ਕਰੜਾ ਨੇ ਸਮਾਗਮ ਵਿੱਚ ਸ਼ਾਮਿਲ ਸਰੋਤਿਆਂ ਆਏ ਹੋਏ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਲਾਇਬਰੇਰੀ ਇੰਚਾਰਜ ਪੂਨਮ ਪੁਆਰ, ਕਿਰਨ ਬਾਲਾ, ਭਜਨ ਲਾਲ, ਗੁਰਮੀਤ ਲਾਲ, ਰਾਕੇਸ਼ ਕੁਮਾਰ, ਨਿਰਵੈਰ ਸਿੰਘ, ਨਿਰਮਲ ਸਿੰਘ, ਸੋਨੂ ਆਰੀਆਵਾਲ, ਸ਼੍ਰੀਮਤੀ ਹਰਜਿੰਦਰ ਕੌਰ ਪੰਚ, ਹਰਵਿੰਦਰ ਕੌਰ, ਸੰਤੋਸ਼ ਰਾਣੀ, ਨਿਰਮਲ ਕੁਮਾਰੀ, ਸੁਨੀਤਾ, ਜੋਗਿੰਦਰ ਕੌਰ, ਬਬੀਤਾ ਰਾਣੀ, ਗੀਤ ਰਾਣੀ, ਬਖਸ਼ੀਸ਼ ਕੌਰ, ਮੀਨਾ ਰਾਣੀ, ਰੀਨਾ ਰਾਣੀ, ਜੋਤੀ ਪੁਆਰ, ਰਜਨੀ ਬਾਲਾ, ਪਿੰਕੀ ਰਾਣੀ, ਮਨਜੀਤ ਕੌਰ ਅਤੇ ਬੱਬਲੀ ਆਦਿ ਨੇ ਭਰਪੂਰ ਸਹਿਯੋਗ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 06/05/2024
Next articleਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਡੇਰਾ ਰਹੀਮਪੁਰ ਵਿਖੇ ਬਾਲ ਯੋਗੀ ਬਾਬਾ ਪ੍ਰਗਟ ਨਾਥ  ਨਾਲ ਮੁਲਾਕਾਤ ਕਰਕੇ ਲਿਆ ਅਸ਼ੀਰਵਾਦ