ਲੰਡਨ ‘ਚ ਅਮਰ ਸ਼ਹੀਦ ਸ ਜਸਵੰਤ ਸਿੰਘ ਖਾਲੜਾ ਦੇ ਸੰਘਰਸਮਈ ਜੀਵਨ ਤੇ ਸ ਅਜਮੇਰ ਸਿੰਘ ਵਲੌ ਲਿੱਖੀ ਗਈ ਕਿਤਾਬ ਲੋਕ ਅਰਪਣ

ਲੰਡਨ (ਸਮਾਜ ਵੀਕਲੀ) ਰਾਜਵੀਰ ਸਮਰਾ – ਯੂ. ਕੇ  ਦੇ ਵੱਖ ਵੱਖ ਗੁਰਦਵਾਰਿਆਂ ਵਿੱਚ ਅਮਰ ਸ਼ਹੀਦ ਸ ਜਸਵੰਤ ਸਿੰਘ ਖਾਲੜਾ ਦੇ ਸੰਘਰਸਮਈ ਜੀਵਨ ਤੇ ਸ ਅਜਮੇਰ ਸਿੰਘ ਵਲੌ ਲਿੱਖੀ ਗਈ ਕਿਤਾਬ ਲੋਕ ਅਰਪਣ ਕੀਤੀ ਗਈ।

ਲੰਡਨ ਦੇ ਗੁਰਦਵਾਰਾ  ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿੱਖੇ ਕੋਵਿਡ ਦੇ ਚੱਲਦਿਆਂ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਗੁਰਦਵਾਰਾ ਪ੍ਰਬੰਧ ਵੱਲੋਂ ਸ ਕੁਲਵੰਤ ਸਿੰਘ ਭਿੰਡਰ , ਸਲੋਹ ਦੇ ਸਾਬਕਾ ਮੇਅਰ  ਸ ਜੋਗਿੰਦਰ ਸਿੰਘ ਬੱਲ, ਨੋਜਵਾਨ ਆਗੂ ਤੇ ਸਾਬਕਾ ਮੈਂਬਰ ਸ ਸੁੱਖਦੀਪ ਸਿੰਘ ਰੰਧਾਵਾ, ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਛੋਟੇ ਭਰਾ ਤੇ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਸ ਅਮਰਜੀਤ ਸਿੰਘ ਖਾਲੜਾ, ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਲੋਹ ਦੇ ਸਕੱਤਰ ਸ ਸਤਨਾਮ ਸਿੰਘ ਕੰਗ, ਸ ਜੀਤਪਾਲ ਸਿੰਘ ਸਹੋਤਾ , ਭਾਈ ਬਲਵਿੰਦਰ ਸਿੰਘ ਪੱਟੀ ਅਤੇ ਸ੍ਰ ਗੁਰਪਰਤਾਪ ਸਿੰਘ ਢਿੱਲੌ ਆਦਿ ਹਾਜ਼ਰ ਸਨ।

ਇਸ ਮੌਕੇ ਸ ਅਮਰਜੀਤ ਸਿੰਘ ਖਾਲੜਾ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਸ਼ਹਾਦਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਸ ਜੋਗਿੰਦਰ ਸਿੰਘ ਬੱਲ ਨੇ ਕਿਹਾ ਕਿ ਸ ਖਾਲੜਾ ਨੇ ਹਮੇਸਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਤੇ ਅੱਜ ਵੀ ਉਨਾ ਦਾ ਪਰਿਵਾਰ ਪੰਥਕ ਹਲਕਿਆ ਵਿੱਚ ਕੰਮ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਸ ਵੱਲੋਂ  ਨਾਜਾਇਜ਼ ਤੇ ਝੂਠੇ ਪੁਲਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਤੇ ਅਣਪਛਾਤੀ ਲਾਸ਼ਾਂ ਕਹਿ ਸੰਸਕਾਰ ਕੀਤੇ ਪੱਚੀ ਹਜ਼ਾਰ ਲਾਸ਼ਾਂ ਨੂੰ ਲੱਭ ਕੇ ਦੁਨੀਆ ਦੀਆ ਸੰਸਦਾਂ ਵਿੱਚ ਜਾ ਕੇ  ਭਾਰਤ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਅੰਦਰ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲ਼ਾਂਘਣਾ ਨੂੰ ਉਜਾਗਰ ਕੀਤਾ ਗਿਆ ਸੀ ਜਿਸ ਤੋਂ ਬੁਖਲਾਟ ਵਿੱਚ ਆ ਕੇ ਸ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਸ ਵੱਲੋਂ ਲਾਪਤਾ ਕਰ ਸ਼ਹੀਦ ਕਰ ਦਿੱਤਾ ਗਿਆ ਸੀ।

Previous article“ਨੌਜਵਾਨਾਂ ਦਾ ਯੋਗਦਾਨ: ਇਕ ਨਵੀਂ ਮਿਸਾਲ”
Next articleਘਰੇਲੂ ਬਗ਼ੀਚੀ ਵਿੱਚ ਫਲਦਾਰ ਬੂਟੇ ਲਗਾਓ ਅਤੇ ਤੰਦਰੁਸਤ ਸਿਹਤ ਪਾਓ: ਬਲਾਕ ਖੇਤੀ-ਬਾੜੀ ਅਫਸਰ ਯਾਦਵਿੰਦਰ ਸਿੰਘ