ਲੋਕ ਤੱਥ

(ਸਮਾਜ ਵੀਕਲੀ)

ਪੁੱਤ ਬਈ ਜਵਾਨ ਤੇ ਨਾ ਹੱਥ ਚੱਕੀਏ
ਓ ਧੀ ਨੂੰ ਬਣਾ ਕੇ ਸਦਾ ਪੁੱਤ ਰੱਖੀਏ
ਫ਼ੁਕਰੇ ਬੰਦੇ ਦੇ ਨਾਲ਼ ਯਾਰੀ ਲਾਈਏ ਨਾ
ਬੋਲ ਕੇ ਕਬੋਲ ਦਿਲ਼ ਤੜ੍ਹਫਾਈਏ ਨਾ

ਪਿੰਡ ਵਿੱਚ ਸਦਾ ਇੱਜ਼ਤ ਕਮਾਈ ਦੀ
ਇੱਜ਼ਤ ਬੇਗਾਨੀ ਕਦੇ ਨੀ ਤਕਾਈ ਦੀ
ਯਾਰੀ ਵਿੱਚ ਨਫ਼ੇ ਨੁਕਸਾਨ ਹੁੰਦੇ ਨੀ
ਬੰਦੇ ਤਾਂ ਦਲਾਲ ਕਦੇ ਮਿੱਤ ਹੁੰਦੇ ਨੀ

ਰਾਹ ਵਿੱਚ ਜਾਣ ਕੇ ਨਾ ਰੋੜਾ ਬਣੀਏ
ਓ ਜ਼ਬਰ ਦੇ ਮੂਹਰੇ ਸਦਾ ਹਿੱਕ ਤਣੀਏ
ਓ ਸੂਰਮੇ ਨੀ ਡਰਦੇ ਮੈਦਾਨੇ ਜੰਗ ‘ਚ
ਜਾਣਕੇ ਨੀ ਖੰਘੀਦਾ ਬੇਗਾਨੀ ਖੰਘ ਚ

ਅੰਨ੍ਹੇ ਵਿਸ਼ਵਾਸ ‘ਚ ਨੀ ਡੇਰੇ ਜਾਈਦਾ
ਮਾਰੀਏ ਨਾ ਹੱਕ ਹੱਕ ਦੀ ਕਮਾਈ ਦਾ
ਕਾਮੇ ਦੀ ਨਾ ਕਦੇ ਵੀ ਦਿਹਾੜੀ ਦੱਬੀਏ
ਵਿੱਚ ਮਜਬੂਰੀ ਨਾ ਬਈ ਅੱਕ ਚੱਬੀਏ

ਠੱਗਾਂ ਦੀਆਂ ਗੱਲਾਂ ਵਿੱਚ ਆਈਏ ਨਾ
ਗੱਲਾਂ ਵਿੱਚ ਆ ਕਦੇ ਸਾਂਝ ਪਾਈਏ ਨਾ
ਓ ‘ਜੀਤ ਨਮੋਲ਼’ ਲਿਖੇ ਲੋਕ ਤੱਥਾਂ ਨੂੰ
ਗੰਦੇ ਨਹੀਂਓ ਕਰਦੀ ਕਿਰਤ ਹੱਥਾਂ ਨੂੰ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੇ ਵੀ ਜੀਉਂਦਾ ਹੈ ?
Next articleਸ਼ਬਦਾਂ ਦੀ ਪਰਵਾਜ਼: