ਲੇਖਨ ਮੁਕਾਬਲਿਆਂ ਵਿੱਚ ਜੇਤੂ ਅਧਿਆਪਕਾਂ ਦਾ ਕੀਤਾ ਸਨਮਾਨ

ਜਿਲ੍ਹਾ ਸਿੱਖਿਆ ਅਫਸਰ(ਸ) ਵਲ੍ਹੋਂ ਜੇਤੂ ਅਧਿਆਪਕਾਂ ਨੂੰ ਸਰਟੀਫਿਕੇਟ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ

ਕਪੂਰਥਲਾ(ਕੌੜਾ) (ਸਮਾਜ ਵੀਕਲੀ) : ਮੁੱਖ ਚੋਣ ਅਫਸਰ ਪੰਜਾਬ ਚੰਡੀਗੜ ਵਲ੍ਹੋਂ ਰਾਜ ਪੱਧਰੀ ਸਵੀਪ ਗਤੀਵਿਧੀਆਂ ਤਹਿਤ ਅਧਿਆਪਕ ਦਿਵਸ ਮਨਾਉਣ ਅਤੇ ਅਧਿਆਪਕ ਵਰਗ ਦੀਆ ਚੋਣਾਂ ਡਿਊਟੀ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਅਧਿਆਪਕਾਂ ਦੇ ਲੇਖਣ ਮੁਕਾਬਲੇ ਕਰਵਾਏ ਗਏ ਸਨ।ਜਿਸ ਦੇ ਤਹਿਤ ਜਿਲ੍ਹਾ ਪੱਧਰ ਤੇ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਅਧਿਆਪਕਾਂ ਨੂੰ ਜਿਲ੍ਹਾ ਸਿੱਖਿਆ ਅਫਸਰ(ਸ) ਸ੍ਰ:ਗੁਰਭਜਨ ਸਿੰਘ ਲਾਸਾਨੀ ਵਲ੍ਹੋਂ ਜੇਤੂ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੁਕਾਬਲੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਤਹਿਤ ਮਿਡਲ ਸਕੂਲ ਮੁਰਾਰ  ਦੇ ਅਧਿਆਪਕ ਰਾਮ ਦਾਸ ਨੇ ਪਹਿਲਾ, ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਦੀ ਅਧਿਆਪਿਕਾ ਜਤਿੰਦਰ ਕੌਰ ਨੇ ਦੂਜਾ ਅਤੇ ਸੀਨੀਅਰ ਸੈਕੰਡਰੀ ਸਕੂਲ ਭੁੱਲਾ ਰਾਏ ਦੀ ਅਧਿਆਪਿਕਾ ਜਸਵਿੰਦਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ।ਇਸ ਮੌਕੇ ਜਿਲ੍ਹਾ ਸਹਾਇਕ ਨੋਡਲ ਅਫਸਰ ਸਵੀਪ ਕਮ ਲੀਗਲ ਐਡਵਾਇਜ਼ਰ ਸ੍ਰ:ਪਰਮਜੀਤ ਸਿੰਘ ਨੇ ਵੀ ਜੇਤੂ ਅਧਿਆਪਕਾਵਾਂ ਨੂੰ ਵਧਾਈ ਦਿੱਤੀ  ਅਤੇ ਕਿਹਾ ਕਿ ਸਵੀਪ ਗਤੀਵਿਧੀਆਂ ਰਾਹੀਂ ਨਵੇਂ ਵੋਟਰਾਂ ,ਟਰਾਂਸਜੰਡਰ,ਮਾਈਗ੍ਰੇਟ ਲੇਬਰ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਮੌਕੇ ਹੋਰਨਾਂ ਤੋਭ ਇਲਾਵਾ aੁੱਪ ਜਿਲ੍ਹਾ ਸਿੱਖਿਆ ਅਫਸਰ ਸ੍ਰ: ਬਿਕਰਮਜੀਤ ਸਿੰਘ ਥਿੰਦ,ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰ: ਗੁਰਸ਼ਰਨ ਸਿੰਘ,ਨੈਸ਼ਨਲ ਅਵਾਰਡੀ ਪੰਜਾਬੀ ਮਾਸਟਰ ਸ੍ਰ:ਸਰਵਣ ਸਿੰਘ ਅੋਜਲਾ ਅਤੇ ਜੇਤੂ ਅਧਿਆਪਕ ਹਾਜਰ ਸਨ।
Previous articleਕਿਸਾਨ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਦੀ ਕੀਤੀ ਸਥਾਪਨਾ
Next articleBuilders to be blacklisted for delay in construction: HRERA