ਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਗੰਭੀਰਪੁਰ ਲੋਅਰ ਦੇ ਬੱਚਿਆਂ ਨੇ ਮਾਰੀਆਂ ਮੱਲਾਂ

(ਸਮਾਜ ਵੀਕਲੀ): ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,  ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ , ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੇ ਬਲਾਕ ਪੱਧਰੀ ਸਿੱਖਿਆ ਮੁਕਾਬਲੇ , ਜੋ ਕਿ ਮਾਂ – ਬੋਲੀ ਪੰਜਾਬੀ ਨੂੰ ਸਮਰਪਿਤ ਸਨ , ਵਿੱਚ ਵੱਖ – ਵੱਖ ਤਰ੍ਹਾਂ ਦੇ ਹੋਏ ਵਿੱਦਿਅਕ ਅਤੇ ਸਹਿ – ਵਿੱਦਿਅਕ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ।  ਇਨ੍ਹਾਂ ਵਿੱਚ ਸੁੰਦਰ ਲਿਖਾਈ ਮੁਕਾਬਲੇ ਵਿੱਚ ਮਨਮੀਤ ਕੌਰ ਨੇ ਪਹਿਲਾ , ਚਿੱਤਰ ਕਲਾ ਮੁਕਾਬਲੇ ਵਿਚ ਵਿਜੇ ਕੁਮਾਰ ਨੇ ਪਹਿਲਾ , ਕਹਾਣੀ ਸੁਣਾਉਣਾ ਮੁਕਾਬਲੇ ਵਿੱਚ ਵਿਦਿਆਰਥੀ ਵਰੁਣ ਚੌਧਰੀ ਨੇ ਪਹਿਲਾ ਸਥਾਨ , ਸੁੰਦਰ  ਲਿਖਾਈ (ਜੈੱਲ ਪੈੱਨ ) ਵਿੱਚ ਹੋਣਹਾਰ ਵਿਦਿਆਰਥੀ ਹਰਸ਼ਾਨ ਸਿੰਘ ਨੇ ਤੀਸਰਾ ਸਥਾਨ , ਆਮ ਗਿਆਨ ਮੁਕਾਬਲੇ ਵਿੱਚ ਸੁਖਪ੍ਰੀਤ ਸਿੰਘ ਨੇ ਤੀਸਰਾ ਸਥਾਨ  ਅਤੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਸਿਮਰਨ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।

ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਮਨਪ੍ਰੀਤ ਕੌਰ ਜੀ , ਸਟੇਟ ਐਵਾਰਡੀ ਅਧਿਆਪਕ ਪਰਮਜੀਤ ਕੁਮਾਰ ਜੀ ਅਤੇ ਬੀ. ਪੀ. ਈ. ਓ . ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਮਾਵੀ ਜੀ , ਜ਼ਿਲ੍ਹਾ ਸਿੱਖਿਆ ਅਧਿਕਾਰੀ ( ਐਲੀਮੈਂਟਰੀ ਸਿੱਖਿਆ) ਰੂਪਨਗਰ ਸਰਦਾਰ ਜਰਨੈਲ ਸਿੰਘ ਜੀ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ‘ਤੇ ਅਧਿਕਾਰੀਆਂ ਵੱਲੋਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePalestine condemns Israel for approving settlement units in West Bank
Next articleਨਕੋਦਰ ਸਹਿਕਾਰੀ ਖੰਡ ਮਿੱਲ ਨੇ ਆਪਣਾ ਪਿੜਾਈ ਸੀਜਨ 2021-22 ਨੂੰ ਸ਼ੁਰੂ ਕੀਤਾ”