ਲਾਕਡਾਊਨ ਸਕੂਲ ਮਾਫੀਆ ਦੀ ਮਿਲੀਭੁਗਤ ਨਾਲ ਪੀੜਤ ਬੱਚੇ ਅਤੇ ਮਾਪੇ

(ਸਮਾਜਵੀਕਲੀ)

ਸਾਡੇ ਬੱਚੇ ਸਾਡੀ ਕਮਜ਼ੋਰੀ ਨਹੀਂ ਸਾਡੀ ਤਾਕਤ ਹਨ ਅਤੇ ਜਿਸ ਦਿਨ ਸਾਨੂੰ ਇਹ ਅਹਿਸਾਸ ਹੋ ਜਾਵੇਗਾ ਉਸੇ ਦਿਨ ਤੋਂ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਤੇ ਨਕੇਲ ਕਸਣੀ ਸ਼ੁਰੂ ਹੋ ਜਾਵੇਗੀ. ਨਿੱਜੀ ਸਕੂਲਾਂ ਨੇ ਸਾਡੇ ਬੱਚਿਆਂ ਨੂੰ ਸਾਡੀ ਕਮਜ਼ੋਰੀ ਸਮਝ ਕੇ ਫਾਇਦਾ ਚੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਸੀਂ ਬੱਸ ਸਭ ਕੁਝ ਦੇਖ ਰਹੇ ਹਾਂ. ਅਸੀਂ ਅੱਜ ਇਸ ਹਾਲਤ ਚ ਪਹੰੁਚ ਗਏ ਹਾਂ ਜਿੱਥੇ ਸਾਡੀ ਅਵਾਜ਼ ਨੂੰ ਨਾ ਸਕੂ ਵਾਲੇ ਸੁਣਦੇ ਹਨ ਅਤੇ ਨਾ ਹੀ ਹਕੂਮਤ ਦਾ ਅਨੰਦ ਮਾਣ ਰਹੇ ਲੀਡਰ. ਇਸੇ ਕਮਜ਼ੋਰੀ ਦਾ ਫਾਇਦਾ ਚੱਕ ਕੇ ਸਿੱਖਿਆ ਦਾ ਵਪਾਰ ਹੋਣ ਲੱਗਿਆ ਹੈ ਅਤੇ ਅਸੀਂ ਇਸ ਨੂੰ ਮਹਿੰਗੇ ਮੁੱਲ ਤੇ ਖ਼ਰੀਦ ਕੇ ਆਪਣੇ ਬੱਚਿਆਂ ਨੂੰ ਅੱਗੇ ਵਧਣ ਦੇ ਸੁਪਨੇ ਦਿਖਾਉਣ ਲੱਗੇ.ਦੇਖਦੇ ਹੀ ਦੇਖਦੇ ਵੱਡੇ ਵੱਡੇ ਸਕੂਲਾਂ ਚ ਪੜ੍ਹਾਈ ਕਰਵਾਉਣਾ ਅਸੀਂ ਆਪਣਾ ਸਟੇਟਸ ਸਿੰਬਲ (ਦਿਖਾਵਾ) ਵੀ ਬਣਦਾ ਗਿਆ. ਅਸੀਂ ਸੋਚਿਆ ਜਿੰਨਾ ਵੱਡਾ ਸਕੂਲ ਹੋਵੇਗਾ ਉਨੀ ਹੀ ਚੰਗੀ ਪੜ੍ਹਾਈ ਹੋਵੇਗੀ, ਪਰ ਹੋਇਆ ਇਸ ਤੋਂ ਉੁਲਟ.

ਇਸੇ ਦਾ ਫਾਇਦਾ ਚੱਕ ਕੇ ਸਿੱਖਿਆ ਨੇ ਵਪਾਰ ਦਾ ਰੂਪ ਲੈ ਲਿਆ ਅਤੇ ਅਸੀਂ ਇਨ੍ਹਾਂ ਵਪਾਰੀਆਂ ਦੇ ਲਈ ਗ੍ਰਾਹਕ ਬਣਦੇ ਗਏ.

ਇਸਦਾ ਅਸਰ ਇਹ ਹੋਇਆ ਕਿ ਸਾਡੇ ਬੱਚਿਆਂ ਨੇ ਸਿੱਖਿਆ ਤਾਂ ਲਈ ਪਰ ਹੌਲੀ ਹੌਲੀ ਸੰਸਕਾਰ ਖਤਮ ਹੁੰਦੇ ਚਲੇ ਗਏ ਜਿਸਦਾ ਅਸੀਰ ਅਸੀਂ ਬੱਚਿਆ ਦੇ ਵਿਵਹਾਰ ਚ ਵੀ ਮਹਿਸੂਸ ਕਰ ਸਕਦੇ ਹਾਂ. ਦੇਖਦੇ ਹੀ ਦੇਖਦੇ ਨਿੱਜੀ ਸਕੂਲ ਇਕ ਸਾਲ ਚ ਲੱਖਾਂ ਕਰੋੜਾਂ ਰੁਪਏ ਕਮਾਉਣ ਲੱਗੇ ਅਤੇ ਇਨ੍ਹਾਂ ਦ ਸਿਆਸਤ ਚ ਸਿੱਧਾ ਦਖਲ ਹੋਣ ਲੱਗਿਆ. ਸਿਆਸਤਦਾਨਾਂ ਅਤੇ ਸਕੂਲ ਮਾਫੀਆ ਆਪਸ ਚ ਇੱਕਜੁੱਟ ਹੋ ਗਏ ਅਤੇ ਦੇਸ਼ ਦੇ ਭਵਿੱਖ ਕਹੇ ਜਾਣ ਵਾਲੇ ਬੱਚਿਆਂ ਦਾ ਸੋਸ਼ਣ ਸ਼ੁਰੂ ਹੋ ਗਿਆ.ਇਸੇ ਗੱਠਜੋੜ ਨੇ ਦੇਸ਼ ਦੇ ਸਰਕਾਰੀ ਸਕੂਲਾਂ ਦਾ ਵੀ ਲੱਕ ਤੋੜ ਦਿੱਤਾ ਅਤੇ ਜਿੱਥੇ ਸਾਡੇ ਬੱਚੇ ਸਿੱਖਿਆ ਅਤੇ ਸੰਸਕਾਰ ਦੋਹੇਂ ਗ੍ਰਹਿਣ ਕਰਦੇ ਸਨ, ਅੱਜ ਉਨ੍ਹਾਂ ਸਰਕਾਰੀ ਸਕੂਲਾਂ ਦੇ ਵੇਹੜੇ ਸੁਨੇ ਹੋ ਗਏ.

ਅੱਜ ਦੇ ਹਲਾਤ ਸਾਡੇ ਸਭ ਦੇ ਸਾਹਮਣੇ ਹਨ. ਅਸੀਂ ਚੀਖ ਰਹੇ ਹਾਂ ਪਰ ਸੁਣਨ ਵਾਲਾ ਕੋਈ ਨਹੀਂ ਹੈ. ਹੁਣ ਸਮਾਂ ਆ ਗਿਆ ਹੈ ਅਸੀਂ ਨਿੱਜੀ ਸਕੂਲਾਂ ਨੂੰ ਜੋ ਆਪਣਾ ਰਿਮੋਟ ਕੰਟਰੋਲ ਹਵਾਲੇ ਕੀਤਾ ਹੋਇਆ ਹੈ, ਉਸ ਨੂੰ ਵਾਪਸ ਲੈਣਾ ਲਈਏ ਅਤੇ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਆਪਣੇ ਬੱਚਿਆ ਨੂੰ ਆਪਣੀ ਕਮਜ਼ੋਰੀ ਦੀ ਥਾਂ ਆਪਣੀ ਤਾਕਤ ਸਮਝਣਾ ਸ਼ੁਰੂ ਕਰਾਂਗੇ. ਇਕਜੁੱਟ ਹੋ ਕੇ ਕੋਈ ਵੀ ਬਦਲਾਅ ਕੀਤਾ ਜਾ ਸਕਦਾ ਹੈ. ਆਓ ਅਸੀਂ ਸਭ ਮਿਲਕੇ ਇਕ ਦੂਜੇ ਦਾ ਸਾਥ ਦੇਈਏ, ਸਿੱਖਿਆ ਖਤੇਰ *ਚ ਕ੍ਰਾਂਤੀ ਲਿਆਉਣ ਦੇ ਲਈ ਆਪਣਾ ਯੋਗਦਾਨ ਪਾਈਏ. ਯਕੀਨਨ ਅਸੀਂ ਸਾਰੇ ਮਿਲ ਕੇ ਬਦਲਾਅ ਜਰੂਰ ਲਿਆਵਾਂਗੇ.


ਹਰਪ੍ਰੀਤ ਸਿੰਘ ਬਰਾੜ

ਸਾਬਕਾ ਡੀ ਼ਓ 174 ਮਿਲਟਰੀ ਹਸਪਤਾਲ

ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleਹਰਕੀਰਤ ਸਿੰਘ ਮਾਨ ਨੂੰ ਜਨਮਦਿਨ ਦੀ ਬਹੁਤ ਬਹੁਤ ਵਧਾਈ
Next articleਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ