ਲਹਿੰਗਾ

(ਸਮਾਜ ਵੀਕਲੀ)

ਜੀਹਦੇ ਉੱਤੇ ਸ਼ੀਸ਼ੇ ਜੜੇ ਹੋਣ ਸੋਹਣਿਆ,
ਉਹ ਲਹਿੰਗਾ ਤੂੰ ਦਵਾਦੇ ਸੋਹਣੀ ਨਾਰ ਨੂੰ।

ਮੈਨੂੰ ਕਹਿਗੀ ਵੱਡੀ ਭੈਣ,ਗੱਲ ਸੁਣਲੈ ਸ਼ੂਦੇਣ
ਪਾਉਣਾ ਗਿੱਧਾ ਜਾਗੋ ਵਿੱਚ ਆਈਂ ਜੱਚ ਕੇ।
ਤੇਰਾ ਤੱਕਦੀ ਆਂ ਰਾਹ,ਪਾਉਣਾ ਗਿੱਧੇ ਵਿੱਚ ਗਾਹ
ਮਹਿੰਦੀ ਗੋਰਿਆਂ ਹੱਥਾਂ ਦੇ ਉੱਤੇ ਰੱਚ ਕੇ
ਕਿੰਨਾ ਕਰਦਾ ਐ ਮੋਹ,ਮੈਨੂੰ ਪੁੱਛਦੀ ਸੀ ਓਹ
ਲੱਗੇ ਨਜ਼ਰ ਨਾ ਦੋਵਾਂ ਦੇ ਪਿਆਰ ਨੂੰ।
ਜੀਹਦੇ ਉੱਤੇ ਸ਼ੀਸ਼ੇ ਜੜੇ ਹੋਣ ਸੋਹਣਿਆ
ਉਹ ਲਹਿੰਗਾ ਤੂੰ ਦਵਾਦੇ ਸੋਹਣੀ ਨਾਰ ਨੂੰ।

ਬੈਠੀ ਚਿੜੀਆਂ ਦੀ ਡਾਰ,ਹੋਵੇ ਭਰਦੀ ਉਡਾਰ,
ਮੇਰੇ ਲਹਿੰਗੇ ਉੱਤੇ ਹੋਣ ਵੇਲ ਬੂਟੀਆਂ।
ਗੱਲ ਸੁਣ ਲੈ ਜਨਾਬ, ਹੋਊ ਤੇਰਾ ਧੰਨਵਾਦ
ਜੇ ਤੂੰ ਲੈ ਕੇ ਨਾ ਆਇਆ ਤੇ ਫੇਰ ਰੁੱਠੀ ਆਂ।
ਕੱਢੀ ਹੋਵੇ ਮਿਨਾਕਾਰੀ, ਪਾਊ ਸੂਰਤ ਪਿਆਰੀ
ਇਹ’ਤੋਂ ਉੱਤੇ ਕੀ ਚਾਹੀਦਾ ਮੁਟਿਆਰ ਨੂੰ।
ਜੀਹਦੇ ਉੱਤੇ ਸ਼ੀਸ਼ੇ ਜੜੇ ਹੋਣ ਸੋਹਣਿਆ,
ਉਹ ਲਹਿੰਗਾ ਤੂੰ ਦਵਾਦੇ ਸੋਹਣੀ ਨਾਰ ਨੂੰ।

ਸੁਣ ਲੈ ਵੇ ਧਾਲੀਵਾਲਾ,ਵਿਆਹ ਹੋਜੂਗਾ ਸੁਖਾਲਾ,
ਰੀਝ ਦਿਲ ਦੀ ਪੁਗਾਦੇ ਮੇਰੀ ਢੋਲਣਾ।
ਸੋਹਣੀ ਜੱਚੂ ਫੁਲਕਾਰੀ, ਲਹਿੰਗੇ ਨਾਲ਼ ਇਸ ਵਾਰੀ
ਪਿਆ ਦਿਲ ਵਾਲ਼ਾ ਰਾਜ ਸੱਚੀਂ ਖੋਲਣਾ।
ਦੋਵੇਂ ਗੱਡੀ ਵਿੱਚ ਬਹਿਕੇ,ਪਰਿਵਾਰ ਨਾਲ਼ ਲੈ ਕੇ,
ਛੇਤੀ ਤੁਰਾਂਗੇ ਵੇ ਏਸ ਐਤਵਾਰ ਨੂੰ।
ਜੀਹਦੇ ਉੱਤੇ ਸ਼ੀਸ਼ੇ ਜੜੇ ਹੋਣ ਸੋਹਣਿਆ,
ਉਹ ਲਹਿੰਗਾ ਤੂੰ ਦਵਾਦੇ ਸੋਹਣੀ ਨਾਰ ਨੂੰ।

ਧੰਨਾ ਧਾਲੀਵਾਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰੂਹ ਦਾ ਸਾਥੀ