ਰੂਹ ਦਾ ਸਾਥੀ

(ਸਮਾਜ ਵੀਕਲੀ)

ਭਾਵੇਂ ਲੱਖ ਲੁਕਾਅ ਤੂੰ ਦਰਦਾਂ ਨੂੰ,
ਉਹ ਲੈ ਹੀ ਲੈਂਦੇ ਸੂਹਾਂ ਨੇ।
ਹਾਸੇ ਪਿਛਲੇ ਦਰਦ ਨੂੰ ਜਾਨਣ,
ਜੋ ਸਾਥੀ ਹੁੰਦੇ ਰੂਹਾਂ ਦੇ।

ਤੇਰੇ ਨੈਣ ਨਕਸ਼ ਅਤਿ ਸੁੰਦਰ ਨੇ,
ਤੱਕਣੀ ਵਿੱਚ ਮਸਤੀ ਅੰਤਾਂ ਦੀ।
ਤੇਰੀ ਦਿੱਖ ਵੀ ਪੂਰੀ ਇੰਝ ਲੱਗਦੀ,
ਜਿਓਂ ਹਸਤੀ ਹੁੰਦੀ ਸੰਤਾਂ ਦੀ।

ਅੱਜ ਕੱਲ੍ਹ ਪਿਆਰ ਵਿਖਾਵਾ ਏ
ਲੋਕੀ ਜਿਸਮਾਂ ਉੱਤੇ ਮਰਦੇ ਨੇ
ਪ੍ਰੀਤ ਸ਼ਕਲੋਂ ਨਹੀਂਓਂ ਇਸ਼ਕ ਹੁੰਦਾ
ਤਾਂਹੀਓਂ ਰੂਹਾਂ ਵਾਲੇ ਹਰਦੇ ਨੇ

ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਹਿੰਗਾ
Next articleਔਰਤ