ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) : ਪੰਜਾਬ ਸਰਕਾਰ ਦੇ ਮੈਗਾ ਸਵੈ ਰੋਜ਼ਗਾਰ ਸਕੀਮ ਤਹਿਤ ਜਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਕੱਲ 23 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਢਿਲਵਾਂ ਵਿਖੇ ਪਲੈਸਮੈਂਟ ਕੈਂਪ ਲਾਇਆ ਜਾਵੇਗਾ। ਕੈਂਪ ਵਿਚ ਜਿਲ੍ਹਾ ਉਦਯੋਗ ਕੇਂਦਰ , ਡੇਅਰੀ ਵਿਭਾਗ, ਮੱਛੀ ਪਾਲਣ , ਪਸ਼ੂ ਪਾਲਣ, ਗ੍ਰਾਮੀਣ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਵਲੋਂ ਭਾਗ ਲਿਆ ਜਾਵੇਗਾ ਤੇ ਆਪਣੀਆਂ ਰੁਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਿਭਾਗਾਂ ਵਲੋਂ ਆਏ ਬਿਨੈਕਾਰਾਂ ਕੋਲੋਂ ਮੌਕੇ ’ਤੇ ਹੀ ਕਰਜ਼ ਸਬੰਧੀ ਅਰਜ਼ੀਆਂ ਲਈਆਂ ਜਾਣਗੀਆਂ ਤੇ ਕੈਂਪ ਵਿਚ ਭਾਗ ਲੈਣ ਵਾਲੀਆਂ ਕੰਪਨੀਆਂ ਵਲੋਂ ਮੌਕੇ ’ਤੇ ਹੀ ਇੰਟਰਵਿਊ ਕਰਕੇ ਨੌਕਰੀ ਲਈ ਪੇਸ਼ਕਸ਼ ਪੱਤਰ ਦਿੱਤੇ ਜਾਣਗੇ।