ਰੂੰਗਾਂ

(ਸਮਾਜ ਵੀਕਲੀ)

“ਮੈਂ ਕਿਹਾ ਜੀ ਬਜ਼ਾਰ ਗਏ ਤਾਂ ਆਪਣੇ ਕਾਕੇ ਵਾਸਤੇ ਕੁਝ ਨਾ ਕੁਝ ਖਾਣ ਨੂੰ ਲੈ ਆਇਓ, ਅੱਜ ਸਕੂਲੇ ਨੀ ਸੀ ਜਾਂਦਾ, ਕਹਿੰਦਾ
ਚੀਜੀ ਖਾਣੀ ਆ, ਮੇਰੇ ਕੋਲ ਪੈਸੇ ਹੈ ਨੀ ਸੀ। ਰੋਂਦਾ ਰੋਂਦਾ ਉਵੇਂ ਹੀ ਤੁਰ ਗਿਆ। ਨਹੀਂ ਤਾਂ ਆ ਕੇ ਫੇਰ ਲਿਟੂਗਾ”। ਬਜ਼ਾਰ ਜਾਣ ਲਈ ਤਿਆਰ ਹੋਏ ਮੰਗਲ ਨੂੰ ਉਸ ਦੀ ਵਹੁਟੀ ਬੰਸੋ ਨੇ ਅਵਾਜ਼ ਮਾਰ ਕੇ ਕਿਹਾ। ਜਿਸ ਦੇ ਬੋਲਾਂ ਵਿੱਚ ਤਰਲਾ ਤੇ ਮਾਸੂਮ ਦੀ ਲੁਕੀ
ਹੋਈ ਖ੍ਹਾਸ ਨਜ਼ਰੀਂ ਆਉਂਦੀ ਸੀ।

ਮੰਗਲ ਨੇ ਕਿਹਾ “ਹਾਂ ਹਾਂ ਮੈਂ ਬਜ਼ਾਰ ਚੱਲਿਆ ਜੇ ਪੈਸੇ ਬਚ ਗਏ ਤਾਂ ਜ਼ਰੂਰ ਲ਼ੈ ਕੇ ਆਵਾਂਗਾ,” ਕਿਉਂ ਕਿ ਘਰ ਰਾਸ਼ਨ ਮੁੱਕੇ ਨੂੰ ਵੀ ਕਿੰਨੇ ਦਿਨ ਹੋ ਗਏ ਸਨ। ਥੋੜਾ ਬਹੁਤਾ ਸੌਦਾ ਗੁਆਂਢੋਂ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਤੋਂ ਲ਼ੈ ਕੇ ਡੰਗ ਸਾਰ ਲੈਂਦੇ ਸੀ। ਅੱਜ ਮੰਗਲ ਨੂੰ ਸ਼ਹਿਰੋਂ ਮਜ਼ਦੂਰੀ ਦੇ ਹਿਸਾਬ ਨਾਲ ਪੈਸੇ ਮਿਲੇ ਸਨ।

ਉਸ ਨੇ ਸੋਚਿਆ ਕਿ ਬਜ਼ਾਰੋਂ ਘਰ ਦਾ ਸੌਦਾ ਪੱਤਾ ਈ ਲ਼ੈ ਆਈਏ। ਖਾਣ ਨੂੰ ਤਾਂ ਢਿੱਡ ਮੰਗਦਾ ਹੀ ਹੈ, ਕੰਮ ਚੱਲੇ ਜਾਂ ਨਾ ਚੱਲੇ। ਮਹਿੰਗਾਈ ਦੇ ਹਿਸਾਬ ਨਾਲ ਸੌਦਾ ਜ਼ਿਆਦਾ ਹੋ ਗਿਆ ਪੈਸੇ ਘੱਟ ਗਏ, ਦੁਕਾਨ ਵਾਲੇ ਨੇ ਸੌਦਾ ਘੱਟ ਕਰਨ ਲਈ ਕਿਹਾ, ਚੱਲੋ ਘਾਟਾ ਵਾਧਾ ਪੂਰਾ ਹੋ ਗਿਆ। ਹੁਣ ਜੁਆਕ ਦੀ ਚੀਜੀ ਬਾਰੇ ਯਾਦ ਆਇਆ, ਤਾਂ ਉਸ ਨੇ ਦੁਕਾਨਦਾਰ ਨੂੰ ਕਿਹਾ,”ਸੇਠਾ ਹੁਣ ਰੂੰਗਾਂ ਤਾਂ ਦੇ ਦੇਹਿ,”
ਸੇਠ ਨੇ ਕਿਹਾ”ਮਹਿੰਗਾਈ ਜ਼ਿਆਦਾ ਹੋਣ ਕਰਕੇ ਹੁਣ ਰੂੰਗੇਂ ਰਾਗੇਂ ਨਹੀਂ ਦਿੰਦੇ ਚੱਲੋ……” ਤੇ ਨਾਲੇ ਲਿਫਾਫੇ ਵਿੱਚ ਲੂਣ ਵਾਲੀਆਂ ਪਕੌੜੀਆਂ ਪਾ ਕੇ ਫੜਾਉਂਦੇ ਹੋਏ ਸੇਠ ਨੇ ਐਨਕਾਂ ਉੱਪਰ ਦੀ ਝਾਕਦੇ ਹੋਏ ਨੇ ਕਿਹਾ।

ਝੋਲੇ ਵਿੱਚ ਕਾਕੇ ਦੀ ਚੀਜੀ ਵਾਲਾ ਲਿਫਾਫਾ ਪਾ ਮੰਗਲ ਸੌਦੇ ਨਾਲੋਂ ਰੂੰਗੇਂ ਤੇ ਜਿਆਦਾ ਖੁਸ਼ ਸੀ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੜਦੇ ਸੂਰਜ ਦੀ ਲਾਲੀ ਵਰਗਾ ਇਨਸਾਨ – ਸੰਜੀਵ ਬਾਂਸਲ
Next articleIndia condemns ‘hate crime’ at Canada’s Bhagavad Gita Park