ਚੜਦੇ ਸੂਰਜ ਦੀ ਲਾਲੀ ਵਰਗਾ ਇਨਸਾਨ – ਸੰਜੀਵ ਬਾਂਸਲ

(ਸਮਾਜ ਵੀਕਲੀ)

ਜਨਮ ਦਿਵਸ ‘ਤੇ ਵਿਸ਼ੇਸ*

 

ਸੰਜੀਵ ਬਾਂਸਲ ਜੀਵਨ ਦੇ ਸਫ਼ਰ ਦਾ ਅਣਥੱਕ ਮੁਸਾਫ਼ਿਰ ਹੈ। ਉਹ ਜਿੰਦਗੀ ਨੂੰ ਇੱਕ ਚੁਣੌਤੀ ਵਾਂਗ ਲੈਂਦਾ ਹੈ। ‘ਨਾਹ’ ਲਫਜ਼ ਉਸ ਦੀ ਜ਼ਿੰਦਗੀ ਵਾਲੀ ਕਿਤਾਬ ਦੇ ਪੰਨਿਆਂ ਵਿੱਚ ਨਹੀਂ ਹੈ। ਉਹ ਛੋਟੇ ਜਿਹੇ ਕਸਬੇ ਸੂਲਰ ਘਰਾਟ (ਸੰਗਰੂਰ) ਤੋਂ ਤੁਰ ਕੇ ਸੱਤ ਸਮੁੰਦਰ ਪਾਰ ਕਰ ਆਇਆ ਹੈ। ਸੋਚ ਉੱਚੀ ਸਿਰ ਨੀਂਵਾ ਰੱਖ ਕੇ ਤੁਰਦਿਆਂ ਉਸਨੇ ਆਪਣੀ ਉਡਾਣ ਦੌਰਾਨ ਧਰਤੀ ਤੇ ਪੈਰਾਂ ਦਾ ਵੀ ਖਿਆਲ ਰੱਖਿਆ ਹੈ। ਉਹ ਅਣਥੱਕ ਮਿਹਨਤੀ, ਸੁਲਝਿਆ ਹੋਇਆ ਕਾਰੋਬਾਰੀ, ਦਿਆਨਤਕਦਾਰ ਸਮਾਜ ਸੇਵੀ, ਇਰਾਦਿਆਂ ਦਾ ਪੱਕਾ, ਖੇਡ ਪ੍ਬੰਧਕ, ਕੁਦਰਤ ਨੂੰ ਪਿਆਰ ਕਰਨ ਵਾਲਾ ਵਾਤਾਵਰਣ ਪ੍ਰੇਮੀ, ਖੂਨਦਾਨੀ, ਮਸਤ ਮੂਡ ਵਿੱਚ ਚੰਗਾ ਸੰਗੀਤ ਪ੍ਰੇਮੀ ਅਤੇ ਰੱਬ ਦੀ ਰਜ਼ਾ ਅਨੁਸਾਰ ਚੱਲਣ ਵਾਲਾ ਇਨਸਾਨ ਹੈ। ਸੰਜੀਵ ਨੇ ਸਖਤ ਮਿਹਨਤ ਨਾਲ ਆਪਣੇ ਪਿਤਾ ਬਾਬੂ ਸ਼ਾਮ ਲਾਲ ਬਾਂਸਲ ਅਤੇ ਪਰਿਵਾਰ ਦੀ ਮਦਦ ਸਦਕਾ ਪੈਸਟੀਸਾਇਡਜ ਖੇਤਰ ਅੰਦਰ ਕੋਪਲ ਅਤੇ ਕੈਮਟੇਕ ਕੰਪਨੀਆਂ ਸਥਾਪਿਤ ਕੀਤੀਆ ਹਨ। ਜਿੱਥੇ ਸੈਂਕੜੇ ਲੋਕਾਂ ਨੂੰ ਰੁਜਗਾਰ ਮਿਲਿਆ ਹੈ।

ਕਿਸਾਨੀ ਦੀ ਸੇਵਾ ਕਰਨ ਦੇ ਮੰਤਵ ਨੂੰ ਲੈ ਕੇ ਉਹ ਇਹ ਵਪਾਰ ਕਰ ਰਿਹਾ ਹੈ। ਉਹ ਆਪਣੇ ਹਰ ਵਰਕਰ ਨਾਲ ਵੀ ਭਰਾਵਾਂ ਵਾਲਾ ਸਨੇਹ ਰੱਖਦਾ ਹੈ। ਸੰਜੀਵ ਬਾਂਸਲ ਇੱਕ ਸਿਰੜੀ, ਹੁਨਰਮੰਦ, ਦੂਰ ਅੰਦੇਸ਼ੀ ਸੋਚ ਵਾਲਾ ਵਿਅਕਤੀ ਹੈ। ਦੇਸ਼ ਵਿਦੇਸ਼ ਘੁੰਮਦਿਆਂ ਵੀ ਉਹ ਆਪਣੇ ਪੁਰਾਣੇ ਘਰ ਸੂਲਰ ਘਰਾਟ ਨੂੰ ਨਹੀਂ ਭੁੱਲਦਾ। ਜਵਾਨੀ ਦੇ ਦਿਨਾਂ ਵਿੱਚ ਚੰਗਾ ਰੰਗਕਰਮੀ, ਖੇਡ ਪ੍ਬੰਧਕ ਹੋਣ ਕਰਕੇ ਉਸਦੇ ਚਰਚੇ ਹਰ ਪਾਸੇ ਚੱਲਦੇ ਸਨ। ਦਿੜ੍ਹਬਾ ਵਿਖੇ ਉਹਨਾਂ ਨੇ ਸਵ. ਹਰਜੀਤ ਬਰਾੜ ਮੈਮੋਰੀਅਲ ਕਬੱਡੀ ਕੱਪ ਦੀ ਕਈ ਸਾਲ ਅਗਵਾਈ ਕੀਤੀ। ਜਿੱਥੇ ਇੱਕ ਪ੍ਬੰਧਕ ਦੇ ਨਾਲ ਨਾਲ ਉਨ੍ਹਾਂ ਇੱਕ ਸੁਲਝੇ ਹੋਏ ਬੁਲਾਰੇ ਵਜੋਂ ਵੀ ਆਪਣਾ ਲੋਹਾ ਮੰਨਵਾਇਆ। ਉਹਨਾਂ ਦੀ ਗੱਲ ਬਾਤ ਦਾ ਲਹਿਜਾ ਅਤੇ ਦਿੱਤੀ ਹੋਈ ਹੌਂਸਲਾ ਅਫ਼ਜ਼ਾਈ ਰੂਹ ਨੂੰ ਨਸਿਆ ਦਿੰਦੀ ਹੈ। ਉਹ ਮੱਸਿਆ ਦੀ ਰਾਤ ਵਿੱਚ ਵੀ ਪੁੰਨਿਆਂ ਦੇ ਚੰਨ ਵਾਂਗ ਚਮਕਣ ਵਾਲਾ ਸਿਤਾਰਾ ਹੈ। ਉਹ ਆਪਣੇ ਦੋਸਤਾਂ ਤੇ ਚਾਹੁਣ ਵਾਲਿਆਂ ਨੂੰ ਨਿਰਾਸ਼ ਨਹੀਂ ਹੋਣ ਦਿੰਦਾ।

ਕਾਰੋਬਾਰ ਦੀ ਦੁਨੀਆਂ ਵਿੱਚ ਉਹਨਾਂ ਨੇ ਕਈ ਵਾਰ ਵਿਸ਼ਵ ਪੱਧਰੀ ਐਗਰੋ ਪ੍ਰਦਰਸ਼ਨੀਆਂ ਵਿੱਚ ਭਾਰਤੀ ਵਫਦਾਂ ਨਾਲ ਹਿੱਸਾ ਲਿਆ ਹੈ। ਉਹਨਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਤੇ ਸਾਨੂੰ ਬੜਾ ਫਖਰ ਹੁੰਦਾ ਹੈ। ਉਹਨਾਂ ਨੇ ਆਪਣੀ ਮਾਤਾ ਸਵ. ਦਰਸ਼ਨਾਂ ਦੇਵੀ ਜੀ ਦੀ ਯਾਦ ਵਿੱਚ ਬਹੁਤ ਸਾਰੇ ਸਮਾਜਿਕ ਕਾਰਜ ਸੁਰੂ ਕੀਤੇ ਹੋਏ ਹਨ। ਉਹ ਇਸ ਸਮੇਂ ਸਸਟੋਬਾਲ ਐਸੋਸੀਏਸ਼ਨ ਪੰਜਾਬ ਵਾਇਸ ਅਤੇ ਸੰਗਰੂਰ ਦੇ ਜ਼ਿਲਾ ਚੈਅਰਮੈਨ, ਮਾਂ ਚਿੰਤਪੁਰਨੀ ਚੈਰੀਟੇਬਲ ਟਰੱਸਟ ਦੇ ਵਾਇਸ ਚੈਅਰਮੈਨ, ਪੰਜਾਬ ਪੈਸਟੀਸਾਈਡਜ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਸੰਗਰੂਰ ਦੇ ਵਾਇਸ ਪ੍ਰਧਾਨ, ਇਨਕਲਾਬ ਫਾਉਂਡੇਸ਼ਨ ਸੰਗਰੂਰ ਦੇ ਵਾਇਸ ਚੈਅਰਮੈਨ ਅਤੇ ਹੋਰਨਾਂ ਅਨੇਕਾਂ ਸੰਸਥਾਵਾਂ ਦਾ ਆਹੁਦੇਦਾਰ ਹੈ। ਉਹ ਹੁਣ ਤੱਕ 28 ਵਾਰ ਖੂਨਦਾਨ ਕਰ ਚੁੱਕਿਆ ਹੈ। ਇਹਨਾਂ ਉਪਲੱਬਧੀਆ ਕਾਰਨ ਪੰਜਾਬ ਸਰਕਾਰ ਨੇ ਸੰਜੀਵ ਬਾਂਸਲ ਨੂੰ ਸਨਮਾਨਿਤ ਵੀ ਕੀਤਾ ਹੋਇਆ ਹੈ।

ਆਪਣੀ ਜ਼ਿੰਦਗੀ ਦੀ ਮਸਰੂਫ਼ੀਅਤ ਦੇ ਦਿਨਾਂ ਵਿੱਚ ਵੀ ਉਹ ਖੇਡਾਂ, ਵਾਤਾਵਰਣ, ਸਮਾਜ ਪ੍ਰਤੀ ਪੂਰੇ ਤਨ, ਮਨ, ਧਨ ਦੇ ਨਾਲ ਸੇਵਾ ਨਿਭਾਅ ਰਿਹਾ ਹੈ। ਉਹ ਬੋਹੜ ਦੇ ਰੁੱਖ ਵਰਗਾ ਮਿੱਤਰ ਹੈ ਜਿਸਦੀ ਦੋਸਤੀ ਦੀ ਛਾਂ ਹੇਠਾਂ ਸੈਂਕੜੇ ਲੋਕ ਜਿੰਦਗੀ ਨੂੰ ਮਾਣ ਰਹੇ ਹਨ। ਮਿੱਤਰਾਂ ਲਈ ਠੰਢੀਆਂ ਛਾਵਾਂ ਦੇਣ ਵਾਲਾ ਸੈਂਟੀ ਬਣਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ। ਪਿਛਲੇ ਦਿਨਾਂ ਵਿੱਚ ਉਸ ਨੇ ਕਰੋਨਾ ਵਰਗੀ ਨਾਮੁਰਾਦ ਬੀਮਾਰੀ ਨਾਲ ਲੜਦਿਆਂ ਜਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਅੱਜ ਸੰਜੀਵ (ਸ਼ੈਟੀ ਬਾਂਸਲ) ਦਾ ਜਨਮ ਦਿਹਾੜਾ ਹੈ। ਇਸ ਦਿਨ ਅਸੀਂ ਉਸ ਨੂੰ ਬਹੁਤ ਸਾਰੀਆਂ ਦੁਆਵਾਂ ਦੇਣ ਦੇ ਨਾਲ ਨਾਲ ਉਸ ਦੀ ਚੜ੍ਹਦੀ ਕਲਾ, ਖੁਸਹਾਲੀ, ਤੰਦਰੁਸਤੀ ਅਤੇ ਵਪਾਰਕ ਤਰੱਕੀ ਦੀ ਕਾਮਨਾ ਕਰਦੇ ਹਾਂ।। ਆਮੀਨ

 ਹਰਜਿੰਦਰ ਪਾਲ ਛਾਬੜਾ

9592282333

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNearly 1,700 people killed in Pakistan’s monsoon rain, flood
Next articleਰੂੰਗਾਂ