(ਸਮਾਜ ਵੀਕਲੀ)
ਸਾਨੂੰ ਜੀਵਨ ਵਿਚ ਬੇਸ਼ੁਮਾਰ ਲੋਕ ਮਿਲਦੇ ਹਨ। ਕੁਝ ਚੰਗੇ ਤੇ ਕੁਝ ਘੱਟ ਚੰਗੇ । ਹਰ ਬੰਦੇ ਦਾ ਆਪਣਾ ਪ੍ਰਕਾਸ਼ਹੁੰਦਾ ਹੈ । ਇਹ ਦੁਸਰਿਆਂ ਤੇ ਅਸਰ ਕਰਦਾ ਤਾਂ ਹੈ, ਪਰ ਇਹ ਸਮੇਂ ਨਾਲ ਜਾਂ ਅੰਦਰਲੇ ਵਿਕਾਰਾਂ ਨਾਲ ਆਲੋਪ ਵੀ ਹੋ ਜਾਂਦਾ ਹੈ । ਚਿਰ ਸਥਾਈ ਦੀ ਆਸ ਬਿੰਨ੍ਹਾਂ ਹੀ ਕਦੇ ਕਦੇ ਜੀਵਨ ਵਿਚ ਇਹੋ ਜਿਹੀ ਰੂਹ ਆ ਮਿਲਦੀ ਹੈ ਜੋ ਤੁਹਾਨੂੰ ਚਾਰੋ ਖਾਨੇ ਨਸ਼ਿਆ ਜਾਂਦੀ ਹੈ , ਉਸਦੀ ਹਰੇਕ ਮਿਲਣੀ ਤੁਹਾਡੀ ਰੂਹ ਨੂੰ ਜ਼ਹਿਰ ਮੁਕਤ ਕਰ ਜਾਂਦੀ ਹੈ । ਪਰ ਇਹੋ ਜਿਹੇ ਬੰਦੇ ਰੋਜ਼ ਰੋਜ਼ ਨਹੀਂ ਜੰਮਦੇ । ਪਿਛਲੇ ਪੰਜਾਹ ਸਾਲਾਂ ਚ ਮੈਨੂੰ ਸਿਰਫ ਦੋ ਹੀ ਮਿਲੇ ਹਨ । ਇਕ ਅਜਾਇਬ ਚਿੱਤਰਕਾਰ ਸੀ, ਅੱਤ ਦੇ ਠਰਮੇ ਵਾਲਾ ਤੇ ਹੁਣ ਅਜੋਕੇ ਦੌਰ ਵਿਚ ਸੁੱਚੀ ਕਿਰਤ ਦਾ ਸਿਪਾਹੀ ਰਿਸ਼ੀ ਰੈਬਲ। ਮੇਰੇ ਲਈ ਇਹ ਕੋਈ ਮਾਅਨਾ ਨਹੀਂ ਰੱਖਦਾ ਕਿ ਉਹ ਕੀ ਕਰਦਾ ਹੈ ਜਾਂ ਕੌਣ ਹੈ । ਪਰ ਉਸਦੇ ਰੋਮ ਰੋਮ ਵਿਚ ਇਕ ਖਾਸ ਖਿੱਚ ਹੈ । ਇਕ ਖਾਸ ਪ੍ਰਕਾਸ਼ ਹੈ, ਜੋ ਸ਼ਾਇਦ ਉਸ ਨੂੰ ਵੀ ਨਹੀਂ ਪਤਾ । ਅਜਾਇਬ ਜੀ ਮੇਰੇ ਤੋਂ ਕਾਫੀ ਵੱਡੇ ਸਨ ਤੇ ਰਿਸ਼ੀ ਮੇਰੇ ਤੋਂ ਕਾਫੀ ਛੋਟਾ ਹੈ । ਉਹ ਸ਼ਾਇਦ ਕਦੇ ਆਪਸ ਵਿਚ ਮਿਲੇ ਵੀ ਨਹੀਂ । ਪਰ ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਕੁਦਰਤ ਨੇ ਮੇਰਾ ਊਰਜਾ ਦੀ ਲਗਾਤਾਰਤਾ ਦਾ ਸੋਮਾ ਖਤਮ ਨਹੀਂ ਹੋਣ ਦਿੱਤਾ । ਲੋਈ ਤਾਂ ਮਾਤਰ ਇਕ ਪਿਆਰ ਨਿਸ਼ਾਨੀ ਹੈ ।
ਜ਼ਿੰਦਗੀ ਜ਼ਿੰਦਾਬਾਦ