(ਸਮਾਜਵੀਕਲੀ)
ਗਰਮੀ ਦੇ ਦਿਨ ਸਨ ਮੋਹਨ ਸ਼ਹਿਰ ਵੱਲ ਕਿਸੇ ਵੱਡੇ ਰੁਜ਼ਗਾਰ ਦੀ ਭਾਲ ਵਿੱਚ ਇੱਕ ਦਫ਼ਤਰ ਵਿੱਚ ਇੰਟਰਵਿਊ ਤੇ ਗਿਆ,ਰਸਤੇ ਵਿੱਚ ਗੰਨੇ ਵਾਲੀ ਰੇਹੜੀ ਤੋਂ ਰਸ ਪੀਤਾ,ਘਰੋਂ ਭੁੱਖਾ ਤੁਰਨ ਕਰਕੇ ਭੁੱਖ ਲੱਗਣ ਤੇ ਰਾਸਤੇ ਵਿੱਚ ਸੜਕ ਕਿਨਾਰੇ ਬੈਠੇ ਅਮਰੂਦ ਵਾਲੇ ਤੋਂ ਦੋ ਅਮਰੂਦ ਲੈਕੇ ਖਾਦੇ,ਤੇ ਸ਼ਹਿਰ ਪਹੁੰਚ ਗਿਆ ਦਫ਼ਤਰ ਵਾਲਿਆਂ ਨੇ ਅੱਧਾ ਘੰਟਾ ਰੁੱਕਣ ਲਈ ਕਿਹਾ ।
ਸਮਾਂ ਕੱਢਣ ਲਈ ਉਸਨੇ ਬਾਹਰ ਚਾਹ ਦੀ ਰੇਹੜੀ ਤੋਂ ਕੱਪ ਚਾਹ ਦਾ ਪੀਤਾ ਤੇ ਸਾਹਿਬ ਕੋਲ ਚਲਾ ਗਿਆ ਯੋਗਤਾ ਦੇ ਅਧਾਰ ਤੇ ਉਹਨਾਂ ਨੇ ਉਸਨੂੰ ਚਪੜਾਸੀ ਰੱਖਣ ਦਾ ਫੈਸਲਾ ਲਿਆ,ਸੋਚ ਵਿਚਾਰ ਕਰਕੇ ਉਸ ਨੇ ਕਿਹਾ ਕੇ ਮੈਂ ਕੱਲ੍ਹ ਸੋਚਕੇ ਦੱਸ ਦਿਆਂਗਾ ਜੀ ਇਸ ਨੌਕਰੀ ਬਾਰੇ, ਦੋ ਵੱਜ ਚੁੱਕੇ ਸੀ ,ਪਿੰਡ ਜਾਂਦਿਆ ਉਹ ਕੁਲਚਾ ਖਾਣ ਲਈ ਨਹਿਰ ਤੇ ਰੁਕਿਆ ਤੇ ਕੁਲਚਾ ਖਾਂਦਾ-ਖਾਂਦਾ ਸੋਚਦਾ ਹੈ ਕਿ ਮੇਰੇ ਵਾਂਗ ਇਹ ਜੂਸ,ਫਰੂਟ,ਚਾਹ ਅਤੇ ਕੁਲਚੇ ਵਾਲਿਆਂ ਨੇ ਕੋਈ ਵੱਡਾ ਰੁਜ਼ਗਾਰ ਕਿਉਂ ਨਹੀਂ ਕੀਤਾ।
ਮੋਹਨ ਦੇ ਪੁੱਛਣ ਤੇ ਕੁਲਚੇ ਵਾਲੇ ਦਾ ਜਵਾਬ ਸੀ ਵੀਰੇ “ਇਸ ਰੁਜ਼ਗਾਰ ਨਾਲ ਹੀ ਮੈਂ ਆਪਣੇ ਬੱਚੇ ਪਾਲ ਰਿਹਾ ਹਾਂ ,ਪਹਿਲਾ ਮੈਨੂੰ ਵੀ ਵੱਡੇ ਰੁਜ਼ਗਾਰ ਦੀ ਭਾਲ ਸੀ , ਜਦੋਂ ਮੈਂ ਰੁਜ਼ਗਾਰ ਅਗਿਓ ਵੱਡਾ ਸ਼ਬਦ ਕੱਟ ਦਿੱਤਾ, ਤਾਂ ਜੋ ਬਾਕੀ ਬਚਿਆਂ ਉਹ ਇਹ ਰੁਜ਼ਗਾਰ ਸੀ,ਵੀਰੇ ਰੁਜ਼ਗਾਰ ਕੋਈ ਵੱਡਾ ਛੋਟਾ ਨਹੀਂ ਹੁੰਦਾ ।
ਸਾਡੀ ਸੋਚ ਨੇ ਹੀ ਕੰਮ ਵੱਡੇ ਛੋਟੇ ਕੀਤੇ ਹੋਏ ਹਨ।ਮੋਹਨ ਸਭ ਸਮਝ ਗਿਆ ਸੀ ਉਹ ਝੱਟ ਉਹੀ ਦਫ਼ਤਰ ਪਹੁੰਚਿਆ ਤੇ ਕਹਿਣ ਲੱਗਾ ਕੀ ਸਰ, ਮੈਂ ਅੱਜ ਤੋਂ ਹੀ ਇੱਥੇ ਕੰਮ ਸ਼ੁਰੂ ਕਰ ਸਕਦਾ ,ਜਵਾਬ ਹਾਂ ਸੀ।ਪਿੰਡ ਆਕੇ ਉਸਨੇ ਵੱਡਾ ਕੰਮ ਲੱਭ ਰਹੇ ਦੋਸਤਾਂ ਨੂੰ ਸਮਝਾਇਆ ਕੇ ‘ਤੁਸੀਂ ਵੀ ਮੇਰੇ ਵਾਂਗੂ ਰੁਜ਼ਗਾਰ ਅਗਿਓ ਵੱਡਾ ਸ਼ਬਦ ਕੱਟ ਦਿਓ ਤੇ ਚੱਲੋ ਮੇਰੇ ਨਾਲ ਸ਼ਹਿਰ ਤੇ ਦੇਖੋਂ ਕਿੰਨੇ ਰੁਜ਼ਗਾਰ ਸਾਡਾ ਇੰਤਜ਼ਾਰ ਕਰ ਰਹੇ ਹਨ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017