ਰਹਿਬਰਾਂ ਦੀ ਸੋਚ ਨੂੰ ਸਮਰਪਿਤ ਕਰਵਾਇਆ ਬਡਾਲਾ ਮਾਹੀ ‘ਚ ਪ੍ਰੋਗਰਾਮ

ਸ਼ਾਮਚੁਰਾਸੀ  (ਚੁੰਬਰ) – ਦਲਿਤ ਕੌਮ ਦੇ ਮਹਾਨ ਮਹਾਪੁਰਸ਼ਾਂ ਅਤੇ ਸਮਾਜ ਸੁਧਾਰਕ ਰਹਿਬਰਾਂ ਦੀ ਸੋਚ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਪਿੰਡ ਬਡਾਲਾ ਮਾਹੀ ਵਲੋਂ ਕਰਵਾਇਆ ਗਿਆ। ਇਸ ਮੌਕੇ ਸਮਾਗਮ ਵਿਚ ਪੁੱਜੇ ਵੱਖ-ਵੱਖ ਬੁਲਾਰੇ ਜਿੰਨ•ਾਂ ਵਿਚ ਬਸਪਾ ਆਗੂ ਖੁਸ਼ੀ ਰਾਮ, ਇੰਜੀ. ਮਹਿੰਦਰ ਸਿੰਘ, ਪ੍ਰਸ਼ੋਤਮ ਰਾਜ ਅਹੀਰ, ਠੇਕੇਦਾਰ ਭਗਵਾਨ ਦਾਸ, ਡਾ. ਪਰਵਿੰਦਰ ਜੱਸੀ, ਅਵਤਾਰ ਬਸਰਾ, ਜੀਵਨ ਬਡਾਲਾ, ਪੂਜਾ ਹਰੀਪੁਰ, ਸੰਤੋਖ ਰਮਲਾ ਸਮੇਤ ਕਈ ਹੋਰਾਂ ਨੇ ਆਪਣੇ ਸੰਬੋਧਨ ਵਿਚ ਸਮਾਜ ਨੂੰ ਇਕ ਮੁੱਠ ਇਕ ਜੁੱਟ ਹੋਣ ਦਾ ਸੰਦੇਸ਼ ਦਿੱਤਾ। ਉਨ•ਾਂ ਦੱਸਿਆ ਕਿ ਦੱਬੇ ਕੁਚਲੇ ਸਮਾਜ ਨੂੰ ਮਹਾਨ ਰਹਿਬਰਾਂ ਸਤਿਗੁਰੂ ਰਵਿਦਾਸ ਮਹਾਰਾਜ, ਭਾਰਤ ਰਤਨ ਡਾ. ਅੰਬੇਡਕਰ ਜੀ ਸਮੇਤ ਕਈ ਹੋਰ ਪੂਜਨੀਕ ਮਹਾਪੁਰਸ਼ਾਂ ਨੇ ਇਨਸਾਨੀ ਬਰਾਬਰਤਾ ਦਿਵਾਈ। ਇਸ ਲਈ ਸਾਨੂੰ ਆਪਣੇ ਰਹਿਬਰਾਂ ਦੀ ਸੋਚ ਤੇ ਹਮੇਸ਼ਾ ਪਹਿਰਾ ਦੇਣਾ ਚਾਹੀਦਾ ਹੈ। ਆਖਿਰ ਵਿਚ ਪ੍ਰਬੰਧਕਾਂ ਨੇ ਆਏ ਸਾਰੇ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Previous articleਤਲਵੰਡੀ ਅਰਾਈਆਂ ਵਿਚ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ
Next articleਧੁਦਿਆਲ ਵਲੋਂ ਵਿਸ਼ਾਲ ਜਾਗ੍ਰਿਤੀ ਚੇਤਨਾ ਮਾਰਚ 5 ਨੂੰ