ਤਲਵੰਡੀ ਅਰਾਈਆਂ ਵਿਚ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ

ਸ਼ਾਮਚੁਰਾਸੀ  (ਚੁੰਬਰ) – ਡਾ. ਅੰਬੇਡਕਰ ਯੂਥ ਕਲੱਬ ਤਲਵੰਡੀ ਅਰਾਈਆਂ ਵਲੋਂ ਨਾਰੀ ਦੇ ਮੁਕਤੀ ਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 128ਵਾਂ ਜਨਮ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਮੋਨਿਕਾ ਅੰਬੇਡਕਰੀ, ਕਮਲ ਤੱਲਣ ਨੇ ਮਿਸ਼ਨਰੀ ਗੀਤਾਂ ਨਾਲ ਹਾਜ਼ਰੀਨ ਵਿਚ ਆਪਣੀ ਦਮਦਾਰ ਹਾਜ਼ਰੀ ਭਰੀ। ਇਸ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੇ 128ਵੇਂ ਜਨਮ ਦਿਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ•ਾਂ ਦੇ ਜੀਵਨ ਇਤਿਹਾਸ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰੋਗਰਾਮ ਦੀ ਕਮੇਟੀ ਅਮਰਜੀਤ ਜੱਸੀ, ਜਸਕਰਨ ਬੰਕਾ, ਸ਼ਾਦੀ ਲਾਲ, ਲਵਕੁਮਾਰ ਲੱਭੀ, ਅਜੇ ਕੈਂਥ, ਗੁਰਪ੍ਰੀਤ ਗੋਪੀ, ਸਤਪਾਲ, ਪ੍ਰਵੀਨ ਕੁਮਾਰ, ਰਾਜੂ, ਸਾਗਰ, ਪ੍ਰੇਮ ਕੁਮਾਰ, ਪਵਨ ਕੁਮਾਰ ਸਮੇਤ ਕਈ ਹੋਰਾਂ ਨੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਸਪਾ ਆਗੂ ਖੁਸ਼ੀ ਰਾਮ, ਡਾ. ਪਰਵਿੰਦਰ ਜੱਸੀ, ਧਰਮਿੰਦਰ ਭੁੱਲਾਰਾਈ, ਇੰਜ. ਮਹਿੰਦਰ ਸਿੰਘ ਸੰਧਰ, ਅਵਤਾਰ ਬਸਰਾ, ਹੈਪੀ ਫੰਬੀਆਂ, ਨਰੇਸ਼ ਕੁਮਾਰ, ਹਰਦੀਪ ਭਟੋਆ, ਸਰਪੰਚ ਤਲਵੰਡੀ ਅਰਾਈਆਂ ਸਮੇਤ ਕਈ ਹੋਰਾਂ ਨੂੰ ਪ੍ਰਬੰਧਕਾਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਪਿੰਡ ਦੇ ਹੀ ਹੋਣਹਾਰ ਵਿਦਿਆਰਥੀਆਂ ਨੂੰ ਪੜ•ਾਈ ਵਿਚ ਅਵੱਲ ਰਹਿਣ ਤੇ ਸਨਮਾਨਿਆ ਗਿਆ। ਆਖਿਰ ਵਿਚ ਆਈ ਸੰਗਤ ਵਿਚ ਲੰਗਰ ਅਤੁੱਟ ਵਰਤਾਇਆ ਗਿਆ।

Previous articleਨੂਰਪੁਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਜੀ ਨੂੰ ਕੀਤਾ ਗਿਆ ਯਾਦ
Next articleਰਹਿਬਰਾਂ ਦੀ ਸੋਚ ਨੂੰ ਸਮਰਪਿਤ ਕਰਵਾਇਆ ਬਡਾਲਾ ਮਾਹੀ ‘ਚ ਪ੍ਰੋਗਰਾਮ