ਰਣਜੀਤ ਰਾਣਾ ਲੈ ਕੇ ਆਇਆ ‘ਕੌਮ ਦਾ ਦਰਦ’ ਟਰੈਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰਸਿੱਧ ਗਾਇਕ ਰਣਜੀਤ ਰਾਣਾ ਆਪਣਾ ਟਰੈਕ ‘ਕੌਮ ਦਾ ਦਰਦ’ ਲੈ ਕੇ ਹਾਜ਼ਰ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ ਮਹਿੰਦਰ ਮਹੇੜੂ ਨੇ ਦੱਸਿਆ ਕਿ ਨੂਰ ਰਿਕਾਡਰਸ ਵਲੋਂ ਇਸ ਟਰੈਕ ਨੂੰ ਪੇਸ਼ ਕੀਤਾ ਗਿਆ ਹੈ। ਇਸ ਦਾ ਸੰਗੀਤ ਆਰ ਪੀ ਸ਼ਰਮਾ ਵਲੋਂ ਦਿੱਤਾ ਗਿਆ ਜਦਕਿ ਇਸ ਦੇ ਡਾਇਰੈਕਟਰ ਆਰ ਕੇ ਬਾਂਸਲ ਹਨ। ਜੀਤ ਬਾਬਾ ਬੈਲਜੀਅਮ, ਰਾਜ ਹੀਰਾ ਜਰਮਨ ਅਤੇ ਬਲਵਿੰਦਰ ਬੱਲ ਦਾ ਸਮੁੱਚੀ ਟੀਮ ਨੇ ਧੰਨਵਾਦ ਕੀਤਾ ਹੈ।

Previous articleਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ, ਬੁਲਾਰਿਆਂ ਕੀਤਾ ਸੰਬੋਧਨ
Next articleਗਾਇਕ ਜਰਿਆਲ ਲੈ ਕੇ ਆਇਆ ਟਰੈਕ ‘ਤੇਰੇ ਅਸੀਂ’