ਯੂ. ਕੇ :ਮਾਨਚੈਸਟਰ ਹਵਾਈ ਅੱਡੇ ਤੋਂ ਫੜੇ 16 ਕਿੱਲੋ ਸੋਨੇ ਦੀ ਹੋਵੇਗੀ ਨਿਲਾਮੀ

ਲੰਡਨ,  (ਰਾਜਵੀਰ ਸਮਰਾ) (ਸਮਾਜ ਵੀਕਲੀ) : ਮਾਨਚੈਸਟਰ ਹਵਾਈ ਅੱਡੇ ਤੋਂ ਬਰਾਮਦ ਕੀਤੀਆਂ 8 ਸੋਨੇ ਦੀਆਂ ਇੱਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, 16 ਕਿੱਲੋ ਸੋਨੇ ਦੀ ਅੰਦਾਜ਼ਨ ਕੀਮਤ 750,000 ਪੌਾਡ ਮਿਥੀ ਗਈ ਹੈ | ਇਹ ਸੋਨਾ ਨਵੰਬਰ 2018 ਵਿਚ ਦੁਬਈ ਤੋਂ ਮਾਨਚੈਸਟਰ ਆਏ ਇਕ ਯਾਤਰੀ ਤੋਂ ਕਸਟਮ ਵਿਭਗਾ ਵਲੋਂ ਫੜਿਆ ਗਿਆ ਸੀ | ਮਾਨਚੈਸਟਰ ਹਲਕੇ ਦੇ ਰਹਿਣ ਵਾਲੇ ਉਕਤ ਯਾਤਰੀ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ | ਐਚ ਐਮ ਆਰ ਸੀ ਵਲੋਂ ਨਵੇਂ ਕਾਨੂੰਨੀ ਨਿਯਮਾਂ ਤਹਿਤ ਅਜਿਹੇ ਕਿਸੇ ਵੀ ਫੰਡ ਨੂੰ ਜਨਤਕ ਭਲਾਈ ਲਈ ਵਰਤਿਆ ਜਾਂਦਾ ਹੈ, ਜਿਵੇਂ ਹਸਪਤਾਲਾਂ ਅਤੇ ਸਕੂਲਾਂ ਆਦਿ ਦੀ ਮਦਦ ਲਈ ਵਰਤਿਆ ਜਾਂਦਾ ਹੈ | ਐਚ ਐਮ ਆਰ ਸੀ ਦੇ ਬੁਲਾਰੇ ਨੇ ਦੱਸਿਆ ਕਿ ਨਵਾਂ ਅਪਰਾਧ ਸਿਵਲ ਸ਼ਕਤੀ ਕਾਨੂੰਨ ਨੂੰ ਪਹਿਲੀ ਵਾਰ ਇਨ੍ਹਾਂ ਸੋਨੇ ਦੀਆਂ ਇੱਟਾਂ ‘ਤੇ ਵਰਤਿਆ ਜਾ ਰਿਹਾ ਹੈ |

Previous article3 wrestlers test COVID positive; federation says camp is on
Next articleਪੰਜਾਬੀ ਨੌਜਵਾਨ ਦੇ ਸ਼ਲਾਂਘਾਯੋਗ ਕੰਮ ਕਰਕੇ ਇੰਗਲੈਂਡ ਤੋਂ ਇਟਲੀ ਤੱਕ ਚਰਚੇ.