ਪੰਜਾਬੀ ਨੌਜਵਾਨ ਦੇ ਸ਼ਲਾਂਘਾਯੋਗ ਕੰਮ ਕਰਕੇ ਇੰਗਲੈਂਡ ਤੋਂ ਇਟਲੀ ਤੱਕ ਚਰਚੇ.

ਲੰਡਨ (ਰਾਜਵੀਰ ਸਮਰਾ ) (ਸਮਾਜ ਵੀਕਲੀ) : ਦੁਨੀਆ ਚ ‘ ਅੱਜ ਵੀ ਅਜਿਹੇ ਬਹੁਤ ਇਨਸਾਨ ਦੇਖਣ ਨੂੰ ਮਿਲ ਜਾਂਦੇ ਹਨ ਜਿਹਨਾਂ ਚ’ ਇਨਸਾਨੀਅਤ ਅੱਜ ਵੀ ਜਿੰਦਾ ਹੈ,ਅਜਿਹਾ ਇਕ ਇਕ ਮਾਮਲਾ ਇੰਗਲੈਂਡ ਵਿੱਚ ਸਾਹਮਣੇ ਆਇਆ ਹੈ ਇਥੋਂ ਦੇ ਹੇਜ ਸ਼ਹਿਰ ਵਿਚ  ਇਕ ਪੰਜਾਬੀ ਨੌਜਵਾਨ ਨੇ ਪਰਿਵਾਰ ਤੋਂ ਵਿਛੜੇ ਉਹਨਾਂ ਦੇ ਪੁੱਤਰ ਨੂੰ ਮਿਲਵਾਇਆ, ਜਿਸ ਦੀ ਦਿਮਾਗੀ ਹਾਲਤ ਕਾਫੀ ਖਰਾਬ ਸੀ, ਉਸ ਦੇ ਕੱਪੜੇ ਗੰਦਲੇ ਅਤੇ ਠੰਡ ਕਾਰਨ ਉਹ ਸੜਕਾਂ ‘ਤੇ ਸੌਣ ਨੂੰ ਮਜਬੂਰ ਸੀ, ਜਿਸ ਕੋਲ ਨਾ ਤਾਂ ਕੁਝ ਖਾਣ ਨੂੰ ਅਤੇ ਨਾ ਹੀ ਕੋਈ ਰਹਿਣ ਨੂੰ ਟਿਕਾਣਾ ਸੀ।

ਭਾਰਤੀ ਮੂਲ ਦੇ ਨੌਜਵਾਨ ਵਿਕਾਸ ਰਤਨ ਨੇ ਜਦੋਂ ਉਸ ਨੂੰ ਦੇਖਿਆ ਤੇ ਉਸ ਨੇ ਉਸ ਵਿਅਕਤੀ ਦੀ ਮਦਦ ਲਈ ਉਸ ਨੂੰ ਕੁਝ ਖਾਣ ਅਤੇ ਕੁਝ ਪੀਣ ਲਈ ਆਫਰ ਕੀਤਾ ਪਰ ਉਹ ਕੁਝ ਨਹੀਂ ਬੋਲਿਆ। ਪਰ ਇਸ ਦੇ ਬਾਵਜੂਦ ਵਿਕਾਸ ਨੇ ਉਸ ਨੂੰ ਇਕ ਸੈਂਡਵਿਚ ਤੇ ਇਕ ਡਰਿੰਕ ਲਿਆ ਕੇ ਦਿੱਤੀ। ਥੋੜ੍ਹੀ ਦੇਰ ਬਾਅਦ ਵਿਕਾਸ ਜਦੋਂ ਦੁਬਾਰਾ ਉਥੋਂ ਲੰਘਿਆ ਤਾਂ ਵਿਕਾਸ ਨੇ ਦੇਖਿਆ ਕਿ ਉਹੀ ਨੌਜਵਾਨ ਉਥੇ ਹੀ ਸੜਕ ‘ਤੇ ਬਿਨਾਂ ਕੋਈ ਕੰਬਲ ਦੇ ਠੰਡ ਵਿਚ ਲੰਮੇ ਪਿਆ ਹੋਇਆ ਹੈ। ਵਿਕਾਸ ਨੇ ਉਸ ਨੂੰ ਉਸ ਦਾ ਨਾਂ ਪੁੱਛਿਆ ਪਰ ਉਸ ਨੇ ਕੁਝ ਨਹੀਂ ਦੱਸਿਆ ਫਿਰ ਵਿਕਾਸ ਨੇ ਉਸ ਕੋਲੋਂ ਉਸ ਦੀ ਕੋਈ ਆਈ. ਡੀ. ਮੰਗੀ ਤਾਂ ਉਸ ਕੋਲ ਇਕ ਪਾਸਪੋਰਟ ਸੀ, ਜਿਸ ‘ਤੇ ਉਸ ਦਾ ਨਾਂ ਮਾਤੀਆ ਮੋਰੋ ਲਿਖਿਆ ਸੀ।

ਵਿਕਾਸ ਨੇ ਤੁਰੰਤ ਮਾਤੀਆ ਬਾਰੇ ਇੰਟਰਨੈੱਟ ‘ਤੇ ਪੋਸਟ ਪਾ ਦਿੱਤੀ, ਜਿਸ ਮਗਰੋਂ ਮਾਤੀਆ ਦੇ ਪਿਤਾ ਡੇਵਿਡ ਪ੍ਰੇਸ ਦਾ ਇਟਲੀ ਤੋ ਮੈਸੇਜ ਆਇਆ ਅਤੇ ਉਨ੍ਹਾਂ ਨੇ ਮਾਤੀਆ ਨੂੰ ਆਪਣਾ ਪੁੱਤਰ ਦੱਸਿਆ। ਵਿਕਾਸ ਨੇ ਉਹਨਾ  ਨੂੰ ਸਾਰੇ ਹਾਲਤਾ  ਤੋ  ਜਾਣੋ  ਕਰਵਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਲੰਡਨ ਆ ਜਾਣ। ਲੰਡਨ ਪਹੁੰਚਣ ‘ਤੇ ਵਿਕਾਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਨਾਲ ਮਿਲਾਇਆ। ਇੰਨੀ ਮਦਦ ਲਈ ਡੇਵਿਡ ਪ੍ਰੇਸ ਅਤੇ  ਉਸਦੇ  ਪਰਿਵਾਰ ਨੇ ਵਿਕਾਸ ਦਾ ਧੰਨਵਾਦ ਕੀਤਾ ਅਤੇ ਮਾਤੀਆ ਨੂੰ ਲੈ ਕੇ ਆਪਣੇ ਘਰ ਇਟਲੀ ਲਈ ਰਵਾਨਾ ਹੋ ਗਏ।

Previous articleਯੂ. ਕੇ :ਮਾਨਚੈਸਟਰ ਹਵਾਈ ਅੱਡੇ ਤੋਂ ਫੜੇ 16 ਕਿੱਲੋ ਸੋਨੇ ਦੀ ਹੋਵੇਗੀ ਨਿਲਾਮੀ
Next articleICC should use one brand of ball in Test cricket: Waqar Younis