ਯੂਨੀਵਰਸਿਟੀ ਵਿਚ ਰਾਸ਼ਟਰੀ ਬਹੁ-ਅਨੁਸ਼ਾਸਨੀ ਈ-ਕਾਨਫਰੰਸ ਦਾ ਸਫਲਤਾ ਪੂਰਵਕ ਆਯੋਜਨ

ਫੋਟੋ : - ਖਿਆਲਾ ਯੂਨੀਵਰਸਿਟੀ ਵਿਖੇ ਕੀਤੀ ਗਈ ਈ ਕਾਨਫਰੰਸ ਦੀਆਂ ਵੱਖ-ਵੱਖ ਝਲਕੀਆਂ।

ਸ਼ਾਮਚੁਰਾਸੀ, 15 ਜੁਲਾਈ (ਚੁੰਬਰ) (ਸਮਾਜਵੀਕਲੀ) – ਸੰਤ ਬਾਬਾ ਭਾਗ ਸਿੰਘ ਯੂਨਵਿਰਸਿਟੀ, ਖਿਆਲਾ ਵਿਚ, ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਦੀ ਸਰਪ੍ਰਸਤੀ ਅਤੇ ਵਾਇਸ ਚਾਂਸਲਰ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਅਧੀਨ,ਰਾਸ਼ਟਰੀ ਬਹੁ-ਅਨੁਸ਼ਾਸਨੀ ਈ-ਕਾਨਫਰੰਸ ਦਾ ਅੱਜ ਆਯੋਜਨ ਕੀਤਾ ਗਿਆ। ਇਸ ਈ-ਕਾਨਫਰੰਸ ਦਾ ਆਯੋਜਨ ਖੋਜ ਅਤੇ ਸਿੱਖਿਆ ਉੱਪਰ ਪੈ ਰਹੇ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਘਟਾਉਣ ਤੇ ਵਿਭਿੰਨ ਅਨੁਸ਼ਾਸਨਾਂ ਵਿਚ ਖੋਜ ਨੂੰ ਵਧਾਉਣ ਅਤੇ ਖੋਜਾਰਥੀਆਂ ਨੂੰ ਖੋਜ ਗਤੀਵਿਧੀਆਂ ਵਿਚ ਕਿਰਿਆਸ਼ੀਲ ਰੱਖਣ ਲਈ ਕੀਤਾ ਗਿਆ।

ਉਦਘਾਟਨੀ ਭਾਸ਼ਣ ਵਿਚ ਪ੍ਰੋ. (ਡਾ.) ਗੁਰਮੇਲ ਸਿੰਘ, ਵਾਇਸ ਚਾਂਸਲਰ, ਅਕਾਲ ਯੂਨੀਵਰਸਿਟੀ, ਬਠਿੰਡਾ ਨੇ ਕਰੋਨਾ ਮਹਾਂਮਾਰੀ ਦੌਰਾਨ ਖੋਜ ਵਿਚ ਤਕਨਾਲੋਜੀ ਦੀ ਵਰਤੋਂ  ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਤਕਨਾਲੋਜੀ ਨਾਲ ਇਸ ਦੌਰ ਵਿਚ ਵੀ ਖੋਜ ਵਿਚ ਗਤੀਸ਼ੀਲ ਰਿਹਾ ਜਾ ਸਕਦਾ ਹੈ। ਉਹਨਾਂ ਦੇ ਭਾਸ਼ਣ ਵਿਚ ਸੂਝ ਅਤੇ ਗਹਿਰਾਈ ਨਾਲ ਪ੍ਰਗਟਾਏ ਵਿਚਾਰਾਂ ਦਾ ਖੋਜਾਰਥੀਆਂ ਨੇ ਆਨੰਦ ਲਿਆ ਅਤੇ ਉਹਨਾਂ ਦੇ ਪ੍ਰੋਤਸਾਹਨ ਨਾਲ ਖੋਜਾਰਥੀ ਕਾਨਫਰੰਸ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਜੁੜੇ ਰਹੇ।

ਪ੍ਰੋ.(ਡਾ.) ਧਰਮਜੀਤ ਸਿੰਘ ਪਰਮਾਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਸਿੱਖਿਆ ਖੇਤਰ ਦੇ ਨਾਲ-ਨਾਲ ਸਮਾਜ ਅਤੇ ਆਰਥਿਕਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਦੌਰ ਵਿਚ ਤਕਨਾਲੋਜੀ ਅਤੇ ਆਨਲਾਇਨ ਸਿੱਖਿਆ ਦੇ ਮਾਧਿਅਮ ਰਾਹੀਂ ਖੋਜ ਨੂੰ ਬੜਾਵਾ ਮਿਲਿਆ ਹੈ ਅਤੇ ਵੈਬੀਨਾਰ ਅਤੇ ਈ-ਕਾਨਫਰੰਸ ਰਾਹੀਂ ਖੋਜ ਗਤੀਵਿਧੀ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਉਹਨਾਂ ਦੀ ਯੋਗ ਅਗਵਾਈ ਨਾਲ ਇਹ ਕਾਨਫਰੰਸ ਸਮੇਂ ਅਨੁਸਾਰ ਸੰਪੰਨ ਹੋਈ।

ਇਸ ਈ-ਕਾਨਫਰੰਸ ਵਿਚ ਯੂਨਵਿਰਸਿਟੀ ਦੇ ਇਤਿਹਾਸ, ਅੰਗਰੇਜ਼ੀ,ਐਜੂਕੇਸ਼ਨ,ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ, ਇੰਜੀਨਰਿੰਗ ਅਤੇ ਕੰਪਿਊਟਰ ਐਪਲੀਕੇਸ਼ਨ, ਸਾਇੰਸ, ਮੈਨੇਜਮੈਂਟ, ਕਾਮਰਸ,ਲਾਅ ਅਤੇ ਪੰਜਾਬੀ ਵਿਭਾਗ ਦੇ ਪੀ ਐੱਚ. ਡੀ ਅਤੇ ਐਮ.ਫਿਲ ਦੇ ਖੋਜਾਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਵੱਖ-ਵੱਖ ਕਾਲਜ ਦੇ ਅਧਿਆਪਕਾਂ ਅਤੇ ਵਿਸ਼ੇ ਮਾਹਿਰਾਂ ਨੇ ਵੀ ਕਾਨਫਰੰਸ ਵਿਚ ਹਿੱਸਾ ਲਿਆ। ਡਾ. ਹਰਪ੍ਰੀਤ ਸਿੰਘ, ਐਸੋਸੀਏਟ ਪ੍ਰੋਫੈਸਰ, ਗੁਰੂ ਨਾਨਾਕ ਦੇਵ ਯੂਨੀਵਰਸਿਟੀ, ਗੁਰਦਾਸਪੁਰ ਨੇ ਆਨਲਾਇਨ ਅਧਿਆਪਨ ਵਿਚ ਵਰਤੇ ਜਾਂਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।

ਡਾ. ਵਿਕਾਸ ਸ਼ਰਮਾ, ਐਸੋਸੀਏਟ ਪ੍ਰੋਫੈਸਰ, ਲਵਲੀ ਯੂਨੀਵਰਸਿਟੀ ਨੇ ਟਿਸ਼ੂ ਕਲਚਰ ਦੀ ਮਹੱਤਾ ਉੱਪਰ ਜਾਣਕਾਰੀ ਦਿੱਤੀ।ਇਸ ਕਾਨਫਰੰਸ ਵਿਚ 400 ਤੋਂ ਵੱਧ  ਖੋਜਾਰਥੀਆਂ ਨੇ ਹਿੱਸਾ ਲਿਆ ਅਤੇ 185 ਖੋਜ-ਪੱਤਰ ਪੇਸ਼ ਕੀਤੇ ਗਏ। ਡਾ. ਧੀਰਜ ਸ਼ਰਮਾ,ਰਜਿਸਰਾਰ ਅਤੇ ਡਾ. ਵਿਜੈ ਧੀਰ, ਡਾਇਰੈਕਟਰ ਰਿਸਰਚ ਅਤੇ ਡਿਵੈਲਪਮੈਂਟ ਨੇ ਯੂਨਵਿਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਯੂਨੀਵਰਸਿਟੀ ਵਿਚ ਆਯੋਜਿਤ ਕੀਤੀਆਂ ਜਾਂਦੀਆਂ ਖੋਜ-ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ।

Previous articleAllu Arjun’s ‘Sarrainodu’ in dubbed Hindi version crosses 300mn YouTube views
Next article‘ਕਰੈਕ ਬੋਨ’ ਟਰੈਕ ਨਾਲ ਪ੍ਰੀਤ ਗੁਰਪ੍ਰੀਤ ਨੇ ਕੀਤਾ ਸੰਗੀਤਕ ਧਮਾਕਾ