‘ਕਰੈਕ ਬੋਨ’ ਟਰੈਕ ਨਾਲ ਪ੍ਰੀਤ ਗੁਰਪ੍ਰੀਤ ਨੇ ਕੀਤਾ ਸੰਗੀਤਕ ਧਮਾਕਾ

ਫੋਟੋ : - ਪ੍ਰੀਤ ਗੁਰਪ੍ਰੀਤ ਦੇ 'ਕਰੈਕ ਬੋਨ' ਦੇ ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਟੋਲੀ ਫੇਮ ਸਿੰਗਰ ਸੁਨੱਖਾ ਸਰਦਾਰ ਗੱਭਰੂ ਗਾਇਕ ਪ੍ਰੀਤ ਗੁਰਪ੍ਰੀਤ ਆਪਣੇ ਸਿੰਗਲ ਟਰੈਕ ‘ ਕਰੈਕ ਬੋਨ’ ਨਾਲ ਸੰਗੀਤ ਜਗਤ ਵਿਚ ਧਮਾਕਾ ਕਰ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਪ੍ਰੀਤ ਗੁਰਪ੍ਰੀਤ ਭੋਗਪੁਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਟਰੈਕ ਨੂੰ ਹਰਸਾਰਾ ਮਿਊਜਿਕ ਅਤੇ ਸੁਖਜਿੰਦਰ ਬਾਚੂ ਨੇ ਪੇਸ਼ ਕੀਤਾ ਹੈ। ਬੰਨੀ ਸ਼ਰਮਾ ਦੇ ਇਸ ਪ੍ਰੋਜੈਕਟ ਨੂੰ ਗੀਤਕਾਰ ਗੋਗਾ ਨੇ ਕਲਮਬੱਧ ਕੀਤਾ ਹੈ।

ਜਿਸ ਦਾ ਮਿਊਜਿਕ ਰੰਗਾ ਨੇ ਦਿੱਤਾ ਹੈ। ਡਾਇਰੈਕਟਰ ਯੂਅਰ ਐਸ ਕੇ ਹਨ। ਪ੍ਰੋਡਕਸ਼ਨ ਟੀਮ ਕੇ ਬੀ ਦੀ ਹੈ। ਇਸ ਟਰੈਕ ਲਈ ਉਕਤ ਗਾਇਕ ਸ਼ੈਰੀ , ਗੁਰੀ, ਐਮ ਬੀ, ਫਰੇਮ ਵਰਕਸ, ਸੋਨੂੰ, ਲੋਬਲੀ, ਗਗਨ ਭੋਗਲ, ਗੁਰਵਿੰਦਰ ਐਸ ਬੇਦੀ, ਸੁਖਜਿੰਦਰ ਬਾਚੂ, ਹਰਪਾਲ ਸਿੰਘ ਪਾਲਾ, ਲੱਭਾ ਯੂ ਐਸ ਏ, ਸੰਮਨ ਅਤੇ ਆਨ ਲਾਈਨ ਪ੍ਰੋਮੋਸ਼ਨ ਬੀਇੰਗ ਪ੍ਰੋਡਕਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ।

ਇਸ ਟਰੈਕ ਲਈ ਵੱਖ-ਵੱਖ ਗਾਇਕਾਂ ਨੇ ਪ੍ਰਮੋਸ਼ਨ ਲਈ ਵੀਡੀਓ ਕਲਿੱਪ ਬਣਾ ਕੇ ਸ਼ੋਸ਼ਲ ਮੀਡੀਏ ਤੇ ਸਰੋਤਿਆਂ ਨੂੰ ਇਸ ਦੀ ਪ੍ਰਮੋਸ਼ਨ ਹਿੱਤ ਲਾਮਬੱਧ ਕੀਤਾ ਹੈ। ਗਾਇਕ ਪ੍ਰੀਤ ਗੁਰਪ੍ਰੀਤ ਨੂੰ ਇਸ ਟਰੈਕ ਦੇ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਹੈ ਅਤੇ ਉਹ ਅੱਗੇ ਤੋਂ ਵੀ ਅਜਿਹੇ ਗੀਤ ਦੇਣ ਲਈ ਬਚਨਬੱਧ ਹੈ।

Previous articleਯੂਨੀਵਰਸਿਟੀ ਵਿਚ ਰਾਸ਼ਟਰੀ ਬਹੁ-ਅਨੁਸ਼ਾਸਨੀ ਈ-ਕਾਨਫਰੰਸ ਦਾ ਸਫਲਤਾ ਪੂਰਵਕ ਆਯੋਜਨ
Next articleਦੇਬੀ ਮਖਸੂਸਪੁਰੀ ਤੇ ਰੌਸ਼ਨ ਪ੍ਰਿੰਸ ਲੈ ਕੇ ਹਾਜ਼ਰ ਹੋਏ ‘ਲਾਰੇ 2’