ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਲਾਇਫ ਸਾਇੰਸਜ਼ ਐਂਡ ਅਲਾਇਡ ਹੈਲਥ ਸਾਇੰਸਜ਼ ਵਿਭਾਗ ਨੇ ਮਾਨਯੋਗ ਚਾਂਸਲਰ, ਸੰਤ ਬਾਬਾ ਭਾਗ ਸਿੰਘ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੀ ਸਰਪ੍ਰਸਤੀ ਅਤੇ ਵਾਈਸ-ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਵਿੱਚ “ਪੰਜਾਬ ਵਿੱਚ ਵੈਟਲੈਂਡਜ਼ ਉਤੇ ਪ੍ਰਦੂਸ਼ਣ ਦੇ ਪ੍ਰਭਾਵ” ਵਿਸ਼ੇ ਤੇ ਇਕ ਰੋਜ਼ਾ ਵੈਬੀਨਾਰ ਕਰਵਾਇਆ। ਡਾ. ਧਰਮਜੀਤ ਸਿੰਘ ਰਮਾਰ, ਵਾਈਸ-ਚਾਂਸਲਰ ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਸਾਰੇ ਭਾਗੀਦਾਰਾਂ ਨੂੰ ਇਸ ਵੈਬੀਨਾਰ ਦੀ ਵਰਤੋਂ ਵੈਲਲੈਂਡ ਦੇ ਪ੍ਰਦੂਸ਼ਣ ਬਾਰੇ ਉਚਿਤ ਜਾਣਕਾਰੀ ਲਈ ਵਧੀਆ ਅਵਸਰ ਵਜੋਂ ਵਰਤਣ ਲਈ ਪੇ੍ਰਰਿਤ ਕੀਤਾ।
ਡਾ. ਓਂਕਾਰ ਸਿੰਘ ਬੜੈਚ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਉਦਘਾਟਨੀ ਭਾਸ਼ਣ ਵਿੱਚ ਹਰੀਕੇ ਅਤੇ ਰੋਪੜ ਵੈਟਲੈਂਡ ਵਿੱਚ ਧਾਤੂ ਦੇ ਪ੍ਰਦੂਸ਼ਣ ਦੇ ਜਨ ਜੀਵਨ ਅਤੇ ਵਾਤਾਵਰਨ ਉਪਰ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਜਲਵਾਯੂ ਉੱਪਰ, ਇਸਦੇ ਦੁਸ਼-ਪ੍ਰਭਾਵਾਂ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ, ਉਹਨਾਂ ਨੇ ਪਾਣੀ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਦੇ ਜੀਵਨ ਉੱਪਰ ਵੀ ਇਸਦੇ ਬੁਰੇ ਪ੍ਰਭਾਵਾਂ ਨੂੰ ਦਰਸਾਇਆ। ਵੈਬੀਨਾਰ ਦੇ ਅੰਤ ਵਿੱਚ, ਡਾ. ਓਂਕਾਰ ਸਿੰਘ ਨੇ ਸ਼ਾਮਿਲ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਡਾ. ਸ਼ਵੇਤਾ ਸਿੰਘ, ਕੋਆਰਡੀਨੇਟਰ ਨੇ ਵੈਬੀਨਾਰ ਵਿੱਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਕੀਤਾ।