*ਵੀਰੋ ਆਪਾਂ ਬਾਗੀ ਨਹੀਂ ਇਨਕਲਾਬੀ ਹੋਣੈ*

ਜੋਰਾ ਸਿੰਘ ਬਨੂੰੜ

(ਸਮਾਜ ਵੀਕਲੀ)

ਅਕਸਰ ਹੀ ਸਾਡੇ ਬੁਲਾਰੇ/ਪਰਚਾਰਕ ਸਟੇਜਾਂ ਤੇ ਆਮ ਹੀ ਕਹਿ ਦਿੰਦੇ ਨੇ … ਕਿ ਕਨੂੰਨ ਸਾਡੇ ਆਮ ਲੋਕਾਂ ਲਈ ਮੱਕੜ ਜਾਲ ਹੈ” , ਅੱਜ ਲੋਕਤੰਤਰ ਨਹੀਂ ਬਲਕਿ ਰਾਜਤੰਤਰ ਹੈ” , ਆਮ ਬੰਦੇ ਦੀ ਕਿਤੇ ਸੁਣਵਾਈ ਨਹੀਂ” , ਕੋਰਟਾਂ ਇਨਸਾਫ਼ ਨਹੀਂ ਕਰਦੀਆਂ” , ਪੁਲਿਸ ਪ੍ਰਸ਼ਾਸਨ ਰਾਜਨੀਤਕਾਂ ਦਾ ਗੁਲਾਮ ਹੈ ਇਨਾਂ ਗੱਲਾਂ ਨਾਲ ਅਖੀਰ ‘ਚ ਆਮ ਲੋਕਾਂ ਅੱਗੇ ਦੁਬਿਧਾ ਪੈਦਾ ਹੋ ਜਾਂਦੀ ਹੈ ਕਿ ਫੇਰ ਬੰਦਾ ਕਰੇ ਤਾਂ ਕਰੇ ਕੀ ?”

ਫ਼ੇਰ ਕਿਹਾ ਜਾਂਦਾ ਆਪ ਹਥਿਆਰ ਚੁੱਕੋ , ਲੜੋ ਤੇ ਮਰੋ !

ਕੀ ਇਹ ਹੱਲ ਹੈ … ???

ਸਾਡੇ ਬੁਲਾਰੇ/ਪ੍ਰਚਾਰਕਾਂ ਦੁਆਰਾ ਹੋ ਰਹੇ ਧੱਕੇ , ਤਾਨਾਸ਼ਾਹੀ , ਭ੍ਰਿਸ਼ਟਾਚਾਰ ਜਾਂ ਗ਼ਲਤ ਸਿਸਟਮ ਖ਼ਿਲਾਫ਼ ਕਿਵੇਂ ਖੜ੍ਹੇ ਹੋਣਾ” , ਇਨਾਂ ਨਾਲ ਕਿਵੇਂ ਲੜਨਾ” ਇਹ ਕਿਉਂ ਨਹੀਂ ਦੱਸਿਆ ਜਾਂਦਾ ਜਿਸਦੇ ਨਾਲ ਸਾਡਾ ਕੰਮ ਵੀ ਹੋ ਜਾਵੇ ਤਾਂ ਨੁਕਸਾਨ ਵੀ ਨਾ ਹੋਵੇ ਜਾਂ ਘੱਟ ਹੋਵੇ !

ਯਾਦ ਰੱਖਿਓ … ਗਲਤ ਅਨਸਰ/ਬੇਈਮਾਨ ਲੀਡਰ ਹਮੇਸ਼ਾ ਹੀ ਇਹ ਚਾਹੁੰਦੇ ਨੇ ਕਿ ਆਮ ਲੋਕ ਕਨੂੰਨ ਤੋੜਨ , ਹਥਿਆਰ ਚੁੱਕਣ ਤੇ ਫੇਰ ਅਸੀਂ ਇਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕੀਏ ਤੇ ਸਾਡੇ ਗਲਤ ਦੇ ਵਿਰੁੱਧ ਉੱਠਣ ਵਾਲੀ ਆਵਾਜ਼ ਨੂੰ ਹਮੇਸ਼ਾ ਹੀ ਦਬਾਉਂਦੇ ਰਹੀਏ ,,, ਇਨ੍ਹਾਂ ਭ੍ਰਿਸ਼ਟ ਲੀਡਰਾਂ ਨੂੰ ਉਂਦੋ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਲੋਕਾਂ ਦੇ ਮੂੰਹੋਂ ਇਹ ਸੁਣਦੇ ਨੇ ਕਿ … ਸਾਡਾ ਆਮ ਲੋਕਾਂ ਦਾ ਕਨੂੰਨ ਤੇ ਭਰੋਸਾ ਨਹੀਂ ਰਿਹਾ” ਤੇ ਉਹ ਸਾਨੂੰ ਉਕਸਾ ਕੇ ਵੱਡੇ ਵੱਡੇ ਹਥਿਆਰਾਂ (ਟੈਂਕ/AK 47) ਵਾਲਿਆਂ ਦੇ ਗੁਲੇਲਾਂ ਮਰਵਾਉਂਦੇ ਨੇ ਤੇ ਮਾਰਿਆ ਜਾਂਦਾ ਫੇਰ ਓਹੀਓ ਆਮ ਇਨਸਾਨ !

ਸੋ ਦੋਸਤੋ ਮੈਂ ਇਹੋ ਕਹਾਂਗਾ … ਅੱਜ ਹਰ ਉਹ ਇਨਸਾਨ (ਆਦਮੀ-ਔਰਤ) ਜੋ ਸਮਾਜ ਪ੍ਰਤੀ ਆਪਣੇ ਅੰਦਰ ਦਰਦ ਰੱਖਦਾ ਹੈ ਉਹ ਸਭ ਤੋਂ ਪਹਿਲਾਂ ਤੇ ਖਬਰਾਂ ਸੁਨਣ ਦੀ ਆਦਤ ਪਾਵੇ , ਫੇਰ ਉਸਦੇ ਨਾਲ ਨਾਲ ਹਰ ਸਰਕਾਰੀ ਅਦਾਰਿਆਂ ਵਿਚ ਹੋਣ ਵਾਲੀ ਕਾਗਜ਼ੀ ਕਾਰਵਾਈ ਬਾਰੇ ਜਾਣਕਾਰੀ ਲਵੇ (ਤਾਂ ਕਿ ਅਸੀਂ ਨਜਾਇਜ਼ ਲੁੱਟ/ਰਿਸ਼ਵਤਖੋਰੀ ਤੋ ਬਚ ਸਕੀਏ) , ਫੇਰ ਇਸ ਪਾਸੇ ਧਿਆਨ ਦਿਓ ਕਿ ਮੈਂ ਕਿਸ ਕਿਸ ਢੰਗ ਨਾਲ ਵੱਡੇ ਤੋਂ ਵੱਡੇ ਅਧਿਕਾਰੀਆਂ ਤੱਕ ਪਹੁੰਚ ਕਰ ਸਕਾਂ , ਫੇਰ ਇਹ ਵੀ ਪਤਾ ਕਰੇ ਕਿ ਜੇ ਤਹਿਸੀਲ ਵਿਚ ਅਧਿਕਾਰੀਆਂ ਵੱਲੋਂ ਹਰਾਸ਼ ਕੀਤਾ ਜਾਂਦਾ ਹੈ ਤਾਂ ਕਿਸ ਸਬੰਧਤ ਅਧਿਕਾਰੀ ਤੱਕ ਪਹੁੰਚ ਕਰੀਏ (ਏਸੇ ਤਰ੍ਹਾਂ ਪੁਲਿਸ ਸਟੇਸ਼ਨ , ਨਗਰ ਕੌਂਸਲ , ਹਸਪਤਾਲ ਆਦਿ) , RTI ਬਾਰੇ ਜਾਣਕਾਰੀ ਲਵੋ , ਕੋਸ਼ਿਸ਼ ਕਰੋ ਕਿਸੇ ਨਾ ਕਿਸੇ ਚੰਗੇ ਵਕੀਲ , IAS, IPS Officer ਨੂੰ ਆਪਣੇ ਸਪੰਰਕ ਵਿੱਚ ਲੈਕੇ ਆਈਏ ਜਾਂ ਯੂ ਟਿਊਬ ਤੋਂ ਉਨ੍ਹਾਂ ਦੇ ਲੈਕਚਰ ਸੁਣੀਏ !

ਰਾਜਨੀਤੀ , ਅਰਥਸ਼ਾਸਤਰ , ਹੋਰ ਜਾਗਰੂਕਤਾ ਰੱਖਣ ਵਾਲਿਆਂ ਨੂੰ ਪੜੀਏ !

ਫਿਰ ਆਪਣਾ ਇਕ ਸੰਗਠਨ/ਟੀਮ ਤਿਆਰ ਕਰੋ ਜਿਸ ਵਿਚ ਸਾਰੇ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਰੱਖਦੇ ਹੋਣ !

(ਏਕਤਾ ਵਿਚ ਬਲ ਹੈ {ਇਕ ਡੰਡੇ ਨੂੰ ਤੋੜਿਆ ਜਾ ਸਕਦਾ ਪਰ ਜਦੋਂ ਓਹੀਓ ਡੰਡੇ ਇਕੱਠੇ 50 ਹੋਣ ਤਾਂ ਉਨ੍ਹਾਂ ਨੂੰ ਤੋੜਨਾ ਮੁਸ਼ਕਿਲ ਹੋ ਜਾਂਦਾ})

ਜੋਰਾ ਸਿੰਘ ਬਨੂੰੜ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਨੇਕਾਂ ਮੰਜ਼ਿਲਾਂ ਸਰ ਕਰਨ ਵਾਲੀ ਅਧਿਆਪਕਾ : ਅਮਨਪ੍ਰੀਤ ਕੌਰ ਸਟੇਟ ਅੇੈਵਾਰਡੀ
Next articleਜਦੋਂ ਢਾਬੇ ਵਾਲੀ ਨੂੰ ਸਲਿਊਟ ਕੀਤਾ