ਟਰੈਕ ‘ਪਾਹੁਲ’ ਰਾਹੀਂ ਮਨਵੀਰ ਰਾਣਾ ਅਤੇ ਰਿਹਾਨਾ ਭੱਟੀ ਹੋਏ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗਾਇਕ ਮਨਵੀਰ ਰਾਣਾ ਅਤੇ ਰਿਹਾਨਾ ਭੱਟੀ ਪ੍ਰਾਇਮ ਬੀਟ ਨਿਊਜੀਲੈਂਡ ਪ੍ਰਾਊਡਲੀ ਅਤੇ ਡਾ. ਵਿਜੇ ਕੁਮਾਰ ਸਿਧਮ, ਰਾਜ ਨਿਊਜੀਲੈਂਡ ਦੀ ਨਿਰਦੇਸ਼ਨਾਂ ਹੇਠ ਆਪਣਾ ਨਵਾਂ ਧਾਰਮਿਕ ਟਰੈਕ ‘ਪਾਹੁਲ’ ਲੈ ਕੇ ਹਾਜ਼ਰ ਹੋਏ ਹਨ। ਇਸ ਟਰੈਕ ਦਾ ਸੰਗੀਤ ਅਮਦਾਦ ਅਲੀ ਨੇ ਦਿੱਤਾ ਹੈ। ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਮਨਵੀਰ ਰਾਣਾ ਨੇ ਦੱਸਿਆ ਕਿ ਇਸ ਨੂੰ ਰਣਜੀਤ ਸਿੰਘ ਰਾਣਾ ਸਾਹਿਬ ਨੇ ਕਲਮਬੱਧ ਕੀਤਾ ਹੈ। ਉਸਤਾਦ ਜਨਾਬ ਸੁਖਦੇਵ ਸਾਹਿਲ ਯੂ ਐਸ ਏ ਤੋਂ ਇਲਾਵਾ ਗਾਇਕ ਮਨਵੀਰ ਰਾਣਾ ਨੇ ਇਸ ਟਰੈਕ ਲਈ ਮੇਜਰ ਸਿੰਘ ਸਿੱਧੂ, ਉਂਕਾਰ ਸਿੰਘ ਭੰਡਾਲ ਯੂ ਐਸ ਏ, ਪਰਮਜੀਤ ਪੰਮਾ ਗ੍ਰੀਸ, ਜਗਮੋਹਨ ਸਿੰਘ ਯੂ ਕੇ, ਕੀਰਤ ਰਾਜ ਸਿੰਘ ਯੂ ਕੇ ਤੋਂ ਇਲਾਵਾ ਕਈ ਹੋਰ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਮਨਵੀਰ ਰਾਣਾ ਦੀ ਇਸ ਧਾਰਮਿਕ ਪੇਸ਼ਕਸ਼ ਨੂੰ ਸਰੋਤੇ ਜਰੂਰ ਪ੍ਰਵਾਨ ਕਰਨਗੇ।

Previous articleਯੂਨੀਵਰਸਿਟੀ ਵਿਖੇ ‘ਪੰਜਾਬ ਵਿੱਚ ਵੈਟਲੈਂਡਜ਼ ਉਤੇ ਪ੍ਰਦੂਸ਼ਣ ਦੇ ਪ੍ਰਭਾਵ’ ਵਿਸ਼ੇ ਉਪਰ ਵੈਬੀਨਾਰ ਦਾ ਆਯੋਜਨ
Next articleਜੀਵਨ ਸ਼ੈਲੀ ‘ਚ ਬਦਲਾਅ ਕਰੋਨਾ ਵਾਇਰਸ ‘ਤੋਂ ਬਚਾਅ !