ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) : ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਸਤਿਕਾਰਯੋਗ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਅਤੇ ਡਾ. ਧਰਮਜੀਤ ਸਿੰਘ ਪਰਮਾਰ, ਵਾਇਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਨਿਗਰਾਨੀ ਅਧੀਨ ਕਾਰਜਸ਼ੀਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜਿਲ੍ਹਾ ਜਲੰਧਰ ਦੇ ਮੈਨੇਜਮੈਂਟ ਵਿਭਾਗ ਵੱਲੋਂ ਐਮ. ਬੀ. ਏ. ਅਤੇ ਬੀ. ਬੀ. ਏ. ਦੇ ਤੀਸਰੇ ਸਮੈਸਟਰ ਦੇ ਲਏ ਗਏ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।
ਐਮ. ਬੀ. ਏ. ਦੇ ਤੀਸਰੇ ਸਮੈਸਟਰ ਦੇ ਐਲਾਨੇ ਗਏ ਨਤੀਜਿਆਂ ਵਿੱਚ ਦਮਨਦੀਪ ਕੌਰ ਪਹਿਲੇ, ਮਾਰਿਸ਼ਾ ਅਤੇ ਹਰਜੀਤ ਕੌਰ ਦੂਸਰੇ, ਸੁਖਦੀਪ ਕੌਰ ਤੀਸਰੇ ਸਥਾਨ ਉਪਰ ਰਹੇ। ਬੀ. ਬੀ. ਏ. ਦੇ ਤੀਸਰੇ ਸਮੈਸਟਰ ਦੇ ਐਲਾਨੇ ਗਏ ਨਤੀਜਿਆਂ ਵਿੱਚ ਹਰਪ੍ਰੀਤ ਕੌਰ ਪਹਿਲੇ, ਨਵਪ੍ਰੀਤ ਕੌਰ ਦੂਸਰੇ, ਪ੍ਰਭਦੀਪ ਕੌਰ ਤੀਸਰੇ ਸਥਾਨ ਉਪਰ ਰਹੇ।
ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਅਤੇ ਡਾ. ਧਰਮਜੀਤ ਸਿੰਘ ਪਰਮਾਰ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਇਸ ਕਾਮਯਾਬੀ ਉਪਰ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਕਾਮਨਾ ਵੀ ਕੀਤੀ।ਵਿਭਾਗ ਦੇ ਅਧਿਆਪਕਾਂ ਡਾ. ਸੀਮਾ ਗਰਗ (ਡੀਨ, ਯੂਨੀਵਰਸਿਟੀ ਇੰਸਟੀਚਿਊਟ ਆੱਫ ਕਾਮਰਸ ਅਤੇ ਮੈਨੇਜਮੈਂਟ), ਇੰਦਰਪ੍ਰੀਤ ਕੌਰ (ਮੁੱਖੀ, ਕੰਪਿਊਟਰ ਸਾਇੰਸ ਵਿਭਾਗ), ਡਾ. ਰਮਨਦੀਪ ਚਾਹਲ, ਅਮਰਿੰਦਰ ਕੌਰ, ਗਗਨਦੀਪ ਸਿੰਘ, ਗੁਰਿੰਦਰ ਸਿੰਘ ਅਤੇ ਦੀਪਤੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।