ਗੁਰਬਖਸ਼ ਸੌਕੀ ਟਰੈਕ ‘ਹੰਝੂ’ ਲੈ ਕੇ ਹਾਜ਼ਰ

ਫੋਟੋ : - ਗਾਇਕ ਗੁਰਬਖਸ਼ ਸੌਕੀ ਦੇ ਸਿੰਗਲ ਟਰੈਕ 'ਹੰਝੂ' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) – ਵਿਸ਼ਵ ਪ੍ਰਸਿੱਧ ਬੇਹੱਦ ਸੁਰੀਲੇ ਅਤੇ ਦਮਦਾਰ ਗਾਇਕੀ ਦੇ ਬੇਤਾਜ਼ ਬਾਦਸ਼ਾਹ ਗਾਇਕ ਗੁਰਬਖਸ਼ ਸੌਕੀ ਆਪਣਾ ਸਿੰਗਲ ਟਰੈਕ ‘ਹੰਝੂ’ ਲੈ ਕੇ ਮਾਰਕੀਟ ਵਿਚ ਆਏ ਹਨ। ਫੌਕ ਫਿਊਜਨ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਟਰੈਕ ਦੇ ਲੇਖਕ ਗੀਤਕਾਰ ਦੀਪਾਂ ਹੇਰਾਂ ਵਾਲਾ ਹਨ। ਜਦਕਿ ਮਿਊਜਿਕ ਸੁਰਿਦੰਰ ਬੱਬੂ ਨੇ ਦਿੱਤਾ ਹੈ। ਇਸ ਟਰੈਕ ਦਾ ਵੀਡੀਓ ਮਨਜੀਤ ਉਪਲ ਵਲੋਂ ਤਿਆਰ ਕੀਤਾ ਗਿਆ ਹੈ। ਪ੍ਰੋਜੈਕਟ ਪ੍ਰਬੰਧਕ ਮੇਜਰ ਸਾਹਿਬ ਸਰੋਤਿਆਂ ਵਲੋਂ ਗੁਰਬਖਸ਼ ਸੌਕੀ ਦੇ ਇਸ ਤੋਂ ਪਹਿਲਾਂ ਆ ਚੁੱਕੇ ਅਨੇਕਾਂ ਹੀ ਗੀਤਾਂ ਨੂੰ ਦਿਲੋਂ ਰਜਵਾਂ ਪਿਆਰ ਕੀਤਾ ਗਿਆ ਹੈ। ਗੁਰਬਖਸ਼ ਸੌਕੀ ਦਾ ਕਹਿਣਾ ਹੈ ਕਿ ‘ਹੰਝੂ’ ਟਰੈਕ ਨੂੰ ਵੀ ਸਰੋਤੇ ਰੱਜਵਾਂ ਪਿਆਰ ਦੇਣਗੇ।

Previous articleਯੂਨੀਵਰਸਿਟੀ ਦੇ ਮੈਨੇਜਮੈਂਟ ਵਿਭਾਗ ਦੇ ਨਤੀਜਿਆਂ ਦਾ ਐਲਾਨ
Next articleਹੁਸ਼ਿਆਰਪੁਰ ਦਾ ਐਸ ਡੀ ਐਮ ਅਤੇ ਮਿਉਸੀਪਲ ਕੋਰਪੋਰੇਸ਼ਨ ਦਾ ਕਮਿਸ਼ਨਰ ਦੋਨੋ ਪਾਜੇਟਿਵ