ਸ਼ਾਮਚੁਰਾਸੀ, 3 ਜੁਲਾਈ (ਚੁੰਬਰ) (ਸਮਾਜਵੀਕਲੀ)– ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਦੀ ਸਰਪ੍ਰਸਤੀ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਦੀ ਨਿਗਰਾਨੀ ਅਧੀਨ ਕਾਰਜਸ਼ੀਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਦੇ ਕੰਪਿਊਟਰ , ਸਾਇੰਸ ਅਤੇ ਇੰਜੀਨਰਿੰਗ ਵਿਭਾਗ ਵਲੋਂ ਦਸੰਬਰ 2019 ਵਿਚ ਬੀ ਟੈਕ ਦੇ ਤੀਜੇ ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਲਏ ਗਏ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।
ਜਿਸ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਬੀ. ਟੈਕ ਤੀਜੇ ਸਮੈਸਟਰ ਵਿਚ ਹਰਮਿਤ ਕੌਰ ਅਤੇ ਜਸਮੀਤ ਕੌਰ ਪਹਿਲੇ, ਪ੍ਰੀਤਕਮਲ ਦੂਸਰੇ ਅਤੇ ਵੰਦਨਾ ਤੀਸਰੇ ਸਥਾਨ ਤੇ ਰਹੇ। ਬੀ. ਟੈਕ ਸੀ ਐਸ ਈ ਪੰਜਵੇਂ ਸਮੈਸਟਰ ਦੀ ਹਰਮਨਪ੍ਰੀਤ ਕੌਰ ਪਹਿਲੇ, ਗੁਰਪਿੰਦਰ ਦੂਸਰੇ, ਅਕਾਂਕਸ਼ਾ ਤੀਸਰੇ ਸਥਾਨ ਤੇ ਰਹੀ।
ਬੀ ਟੈਕ ਸੀ ਐਸ ਸੀ ਦੀ ਮਨਜੋਤ ਪਹਿਲੇ, ਰਮਨਜੋਤ ਕੌਰ ਦੂਸਰੇ ਅਤੇ ਹਰਜੀਤ ਤੀਸਰੇ ਸਥਾਨ ਤੇ ਰਹੀ। ਵਿਭਾਗ ਦਾ ਸਮੁੱਚਾ ਨਤੀਜਾ ਸ਼ਾਨਦਾਰ ਰਿਹਾ। ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਅਤੇ ਡਾ. ਧਰਮਜੀਤ ਸਿੰਘ ਪਰਮਾਰ ਨੇ ਅਧਿਆਪਕਾ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਕਾਮਯਾਬੀ ਤੇ ਵਧਾਈ ਦਿੱਤੀ।