ਦੁਕਾਨਦਾਰਾਂ ਦੀ ਦੁਚਿੱਤੀ ਦੂਰ ਕਰਨ ਲਈ ਡੀਸੀ ਨੇ ਦੁਬਾਰਾ ਜਾਰੀ ਕੀਤੇ ਆਦੇਸ਼

ਜਲੰਧਰ ‘ਚ ਸ਼ਨਿਚਰਵਾਰ ਰਾਤ 8 ਵਜੇ ਤਕ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ‘ਤੇ ਕੋਈ ਰੋਕ ਨਹੀਂ ਹੈ। ਲਗਾਤਾਰ ਵਧ ਰਹੀ ਦੁਚਿੱਤੀ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਘਣਸ਼ਿਆਮ ਥੋਰੀ ਨੇ ਇਹ ਸਥਿਤੀ ਸਪੱਸ਼ਟ ਕੀਤੀ ਹ…

ਜਲੰਧਰ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ) :  ਜਲੰਧਰ ‘ਚ ਸ਼ਨਿਚਰਵਾਰ ਰਾਤ 8 ਵਜੇ ਤਕ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ‘ਤੇ ਕੋਈ ਰੋਕ ਨਹੀਂ ਹੈ। ਲਗਾਤਾਰ ਵਧ ਰਹੀ ਦੁਚਿੱਤੀ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਘਣਸ਼ਿਆਮ ਥੋਰੀ ਨੇ ਇਹ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ।

ਪੰਜਾਬ ‘ਚ 30 ਜੂਨ ਤਕ ਲਾਕਡਾਊਨ ਸੀ, ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਕਿ ਹੁਣ ਸੂਬੇ ‘ਚ ਲਾਕਡਾਊਨ ਅੱਗੇ ਨਹੀਂ ਵਧਾਇਆ ਜਾਵੇਗਾ। ਇਸੇ ਦੌਰਾਨ ਕੇਂਦਰ ਸਰਕਾਰ ਨੇ ਵੀ ਅਨਲਾਕ 2 ਲਈ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ। ਇਸ ਵਜ੍ਹਾ ਨਾਲ ਪੰਜਾਬ ‘ਚ ਵੀਕੈਂਡ ਲਾਕਡਾਊਨ ਸਬੰਧੀ ਦੁੱਚਿਤੀ ਦੀ ਸਥਿਤੀ ਬਣੀ ਹੋਈ ਸੀ।

ਸ਼ਹਿਰ ‘ਚ ਇਕ ਤਰਫ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕ ਸ਼ਾਮ ਨੂੰ ਪਹਿਲਾਂ ਵਾਂਗ 5 ਵਜੇ ਤਕ ਹੀ ਆਮ ਦੁਕਾਨਾਂ ਖੋਲ੍ਹਣ ਦੀ ਗੱਲ ਕਹਿ ਰਹੇ ਸਨ ਤਾਂ ਪੁਲਿਸ 8 ਵਜੇ ਤਕ ਦੁਕਾਨਾਂ ਖੋਲ੍ਹਣ ਦੀ ਸਹੂਲਤ ਦੀ ਗੱਲ ਕਰ ਰਹੀ ਸੀ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਣ ਸਥਿਤੀ ਸਪੱਸ਼ਟ ਕੀਤੀ ਹੈ। ਦੁਕਾਨਦਾਰਾਂ ‘ਚ ਇਸ ਗੱਲ ਦਾ ਵੀ ਡਰ ਸੀ ਕਿ ਕਿਤੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤਕ ਦੁਕਾਨਾਂ ਖੋਲ੍ਹ ਕੇ ਰੱਖਣ ‘ਤੇ ਪੁਲਿਸ ਕਾਰਵਾਈ ਨਾ ਕਰ ਦੇਵੇ। ਇਸ ਨੂੰ ਦੇਖਦੇ ਹੋਏ ਹੁਣ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਹੈ।

Previous articleਯੂਨੀਵਰਸਿਟੀ ਖਿਆਲਾ ਦਾ ਬੀ ਟੈਕ ਨਤੀਜਾ ਰਿਹਾ ਸ਼ਾਨਦਾਰ
Next articleਸ਼ੋਸ਼ਲ ਮੀਡੀਆ ਕੀ ਹੈ ?