ਯਾਦ ਪੁਰਾਣੀ

ਮਨਪ੍ਰੀਤ ਕੌਰ
(ਸਮਾਜ ਵੀਕਲੀ)
ਮੈਨੂੰ ਯਾਦ ਏ ,ਇੱਕ ਯਾਦ ਪੁਰਾਣੀ ਜੀ ,
ਮੇਰੇ ਨਾਲ ਤੁਰਦੀ ,ਇੱਕ ਕੁੜੀ ਅਣਜਾਣੀ ਜੀ ;
ਜਦ ਹੱਸੇ ਉਹ ਫੁੱਲਾਂ ਨੂੰ ਲੋਰ ਚੜੇ ,
ਉਹਦੀਆਂ ਮਹਿਕਾਂ ਹਵਾਵਾਂ ਚ ਸ਼ੋਰ ਭਰੇ ;
ਉਹਦੀ ਸਾਦਗੀ ਜਿਉਂ ਪਰੀਆ ਨੂੰ ਫਿਕ ਪਾਵੇ ,
ਕੋਲੋਂ ਲਗਦੀ ਜਦ ਪੈਰ ਧਰ ਮੇਰੀ ਹਿਕ ਜਾਵੇ ;
ਦਿਲ ਕਰਦਾ ਉਹਦੇ ਪੈਰਾ ਥੱਲੇ ਤਲੀਆ ਵਿਛਾ ਦੇਵਾ ,
ਉਹ ਮੰਗ ਕੇ ਤਾ ਦੇਖੇ ਹਰ ਬੋਲ ਪੁਗਾ ਦੇਵਾ ;
ਉੱਡਣਾ ਉਹ ਚਾਵੇ ਮੈਂ ਖੰਭ ਦੇਵਾ ,
ਉਹਦੇ ਕਦਮਾਂ ਚ ਰੱਖ ਮੈਂ ਰੱਬ ਦੇਵਾ ;
ਇੱਕ ਨਜਰ ਤੱਕ ਮੈਨੂੰ ਉਹ ਆਪਣਾ ਕਰ ਦਿੰਦੀ ,
ਚੁੰਮਾ ਮੱਥਾ ਉਹਦਾ , ਝੋਲੀ ਖੁਸ਼ੀਆ ਨਾਲ ਭਰ ਦਿੰਦੀ ;
ਖੁੱਦ ਤੋਂ ਜਿਆਦਾ ਮੈਨੂੰ ਚਾਵੇਂ ਮਰਜਾਣੀ ਜੀ ,
ਲੱਗੇ ਵਾਂਗ ਕਵਿਤਾ ,ਮੇਰੀ ਇਹ ਕਹਾਣੀ ਜੀ ;
ਮੈਨੂੰ ਯਾਦ ਏ ,ਇੱਕ ਯਾਦ ਪੁਰਾਣੀ ਜੀ ,
ਮੇਰੇ ਨਾਲ ਤੁਰਦੀ ,ਇੱਕ ਕੁੜੀ ਅਣਜਾਣੀ ਜੀ ;
ਮਨਪ੍ਰੀਤ ਕੌਰ
ਫਫੜੇ ਭਾਈ ਕੇ ( ਮਾਨਸਾ )
9914737211
Previous articleਚੁੱਪ ਦੀ ਆਵਾਜ਼
Next articleਅਹਿਮ ਸ਼ਖਸੀਅਤ ਹੈ : ” ਸ੍ਰੀ ਸੁਰਜੀਤ ਰਾਣਾ ਜੀ “