‘ਆਪ’ ਸਰਕਾਰ ‘ਤੇ ਸਖ਼ਤ ਸਵਾਲ ਪੁੱਛਣ ਕਾਰਨ ਚਰਨਜੀਤ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ : ਡਾ. ਅਮਰ ਸਿੰਘ

ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਲਿਤ ਮੁੱਖ ਮੰਤਰੀ ਬਣਨ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ, ਇੰਨਾ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਡਾ ਅਮਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਦਾ ਮਕਸਦ ਸਿਰਫ਼ ਚੰਨੀ ਦੀ ਅਕਸ ਨੂੰ ਲੋਕਾਂ ਸਾਹਮਣੇ ਫ਼ਿਕਾ ਕਰਨਾ ਹੈ, ਕਿਉਂਕਿ ਤਿੰਨ ਮਹੀਨਿਆ ਦੀ ਚੰਨੀ ਸਰਕਾਰ ਨੇ ਜੋ ਲੋਕ ਭਲਾਈ ਕੰਮ ਕੀਤੇ ਸਨ ਉਨ੍ਹਾਂ ਕਰਕੇ ਚੰਨੀ ਸਰਕਾਰ ਨੂੰ ਲੋਕ ਯਾਦ ਕਰਦੇ ਹਨ ਅਤੇ ਦੂਸਰੇ ਪਾਸੇ ਆਪ ਸਰਕਾਰ ਨੂੰ ਸੱਤਾ ਵਿਚ ਆਇਆ ਇੱਕ ਸਾਲ ਦਾ ਸਮਾਂ ਹੋ ਗਿਆ ਹੈ, ਆਪ ਸਰਕਾਰ ਚੋਣਾਂ ਸਮੇਂ ਜੋ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ, ਜਿਸ ਤੇ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ|

ਐਮਪੀ ਡਾ ਅਮਰ ਸਿੰਘ ਨੇ ਕਿਹਾ ਕਿ ਜਲੰਧਰ ‘ਚ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਪ੍ਰੈੱਸ ਕਾਨਫਰੰਸ’ ‘ਚ ਆਪ ਸਰਕਾਰ ਨੂੰ 5 ਸਵਾਲ ਕੀਤੇ, ਜਿਸ ਤੋਂ ਬਾਅਦ ਵਿਜੀਲੈਂਸ ਦੀ ਤਰੀਕ ਨੂੰ ਬਦਲਿਆ ਗਿਆ, ਉਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਿਆਸੀ ਬਦਲਾ ਖੋਰੀ ਹੀ ਹੈ। ਡਾ. ਅਮਰ ਸਿੰਘ ਕਿਹਾ ਕਿ ‘ਆਪ’ ਜਲੰਧਰ ਜਿਮਨੀ ਚੋਣ ਹਾਰ ਰਹੀ ਹੈ। ਇਸ ਦੇ ਨੁਕਸਾਨ ਨੂੰ ਮਹਿਸੂਸ ਕਰਦੇ ਹੋਏ ‘ਆਪ’ ਸਰਕਾਰ ਨੇ ਸਾਬਕਾ ਮੁੱਖ ਮੰਤਰੀ ‘ਤੇ ਦਬਾਅ ਬਣਾਉਣ ਦਾ ਸਹਾਰਾ ਲਿਆ ਤਾਂ ਜੋ, ਉਹ ਜਲੰਧਰ ਜਿਮਨੀ ਚੋਣ ਵਿਚ ਸਰਗਰਮੀ ਨਾਲ ਪ੍ਰਚਾਰ ਨਾ ਕਰ ਸਕਣ । ਐਮਪੀ ਡਾ. ਅਮਰ ਸਿੰਘ ਨੇ ਅਖੀਰ ਵਿੱਚ ਕਿਹਾ ਕਿ ਸ਼ਾਇਦ ‘ਆਪ’ ਨੂੰ ਪਹਿਲਾਂ ਆਪਣੇ ਘਰ ਵਿੱਚ ਭ੍ਰਿਸ਼ਟਾਚਾਰ ਨੂੰ ਦੇਖਣਾ ਚਾਹੀਦਾ ਹੈ, ਕਿਉਂਕਿ ਦਿੱਲੀ ਵਿੱਚ ਆਪ ਸਰਕਾਰ ਦੇ ਦੋ ਮੰਤਰੀ ਜੇਲ੍ਹ ਵਿੱਚ ਹਨ, ਉੱਥੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਸੀਬੀਆਈ ਦੁਆਰਾ ਦਿੱਲੀ ਐਕਸਾਈਜ਼ ਘੁਟਾਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ – 262
Next articleਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਮੀਟ ਤੰਬਾਕੂ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਬੰਦ – ਰਵੀ ਯਾਮਹਾ