ਉਹ ਜੋ ਕੁਝ ਕਹਿੰਦਾ

(ਸਮਾਜ ਵੀਕਲੀ)

ਜੋ ਕੁਝ ਕਹਿੰਦਾ, ਅੱਖਾਂ ਨਾ’ ਕਹਿੰਦਾ ਹੈ,
ਉਹ ਕੀ ਕੁਝ ਕਹਿੰਦਾ, ਦਿਲ ਸੋਚਦਾ ਰਹਿੰਦਾ ਹੈ।

ਉਸ ਨੂੰ ਕੁਝ ਤਾਂ ਅਕਲ ਜ਼ਰੂਰ ਆ ਜਾਂਦੀ ਹੈ,
ਜੋ ਚੰਗੇ ਮਨੁੱਖਾਂ ਵਿੱਚ ਉੱਠਦਾ, ਬਹਿੰਦਾ ਹੈ।

ਜਿਹੜਾ ਬੰਦਾ ਹਿੰਮਤ ਦਾ ਲੜ ਨ੍ਹੀ ਛੱਡਦਾ,
ਦੈਂਤ ਨਿਰਾਸ਼ਾ ਦਾ ਉਸ ਕੋਲੋਂ ਢਹਿੰਦਾ ਹੈ।

ਸਾਰੇ ਦਾਗ ਦਿਲਾਂ ਦੇ ਧੋਤੇ ਜਾਂਦੇ ਨੇ,
ਜਦ ਅੱਖਾਂ ’ਚੋਂ ਦਰਿਆ ਯਾਰੋ ਵਹਿੰਦਾ ਹੈ।

ਜਦ ਸਾਰੇ ਧਰਮ ਸੁਨੇਹਾ ਦੇਣ ਪਿਆਰ ਦਾ,
ਫਿਰ ਬੰਦੇ ਨਾ’ ਬੰਦਾ ਕਿਉਂ ਖਹਿੰਦਾ ਹੈ ?

ਜਿਸ ਨੂੰ ਮਿਲਦੈ ਚੈਨ ਬੜਾ ਲੋਕ ਲੜਾ ਕੇ,
ਸਾਡੇ ਪਿੰਡ ’ਚ ਹੀ ਉਹ ਬੰਦਾ ਰਹਿੰਦਾ ਹੈ।

ਕਈਆਂ ਦੇ ਸੀਨੇ ਵਿੱਚ ਬਲਦੇ ਨੇ ਭਾਂਬੜ,
‘ਮਾਨ’ਗ਼ਜ਼ਲ ਆਪਣੀ ਵਿੱਚ ਸੱਚ ਜਦ ਕਹਿੰਦਾ ਹੈ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਗਾ, ਮੰਦਾ ਬੋਲ ਕੇ
Next articleWater deficit increased migration by 10%, says World Bank report