ਯਾਦਗਾਰੀ ਹੋ ਨਿਬੜਿਆ ਗੋਲਡਨ ਵਿਰਸਾ ਵੱਲੋਂ ਕਰਵਾਇਆ ਤੀਆਂ ਦਾ ਤਿਉਹਾਰ !

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ) : ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਗੋਲਡਨ ਵਿਰਸਾ ਵੱਲੋਂ ਆਯੋਜਿਤ ਪ੍ਰੋਗਰਾਮ ਤੀਆਂ ਦੇ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾ ਕੇ ਪੰਜਾਬੀ ਸੱਭਿਆਚਾਰ ਦੇ ਰੰਗਾ ਨੂੰ ਲੰਡਨ ਦੇ ਵਿਹੜੇ ਬਿਖੇਰ ਦਿੱਤਾ,ਪ੍ਰੋਗਰਾਮ ਦੀ ਸ਼ੁਰੂਆਤ ਲੋਕ ਬੋਲੀਆਂ ਨਾਲ ਸ਼ੁਰੂ ਹੋਈ ਅਤੇ ਅਲੱਗ ਅਲੱਗ ਵੰਨਗੀਆਂ ਨਾਲ ਸਮਾਂ ਬੰਨ੍ਹਦੀ ਹੋਈ ਪੰਜਾਬਣ ਮੁਟਿਆਰਾਂ ਵੱਲੋਂ ਪਾਏ ਗਿੱਧੇ ਦੀ ਧਮਕ ਨਾਲ ਸਮਾਪਤ ਹੋਈ,

ਇਸ ਮੌਕੇ ਉਥੇ ਮੌਜੂਦ ਅਨੇਕਾਂ ਮਹਾਨ ਸਖਸ਼ੀਅਤਾਂ ਵੱਲੋਂ ਆਪਣੇ ਅਮੀਰ ਪੰਜਾਬੀ ਵਿਰਸੇ ਵਾਰੇ ਸਭਨਾ ਨਾਲ ਵਿਚਾਰ ਸਾਂਝੇ ਕੀਤੇ ਗਏ,ਜਿਹਨਾਂ ਵਿੱਚ ਗੋਲਡਨ ਵਿਰਸਾ ਦੇ ਪ੍ਰਮੁੱਖ ਬੁਲਾਰੇ ਮੈਡਮ ਰਾਜਨਦੀਪ ਸਮਰਾ ਵਲੋਂ ਇਸ ਦਿਨ ਦੀ ਮਹੱਤਤਾ ਵਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਇਸ ਦੇ ਨਾਲ ਗੋਲਡਨ ਵਿਰਸਾ ਦੇ ਹੋਰਨਾਂ ਮੈਂਬਰਾਂ ਵੱਲੋਂ ਜਿਹਨਾਂ ਵਿਚੋਂ ਨਸੀਬ  ਕੌਰ,ਸ਼ਿੰਦੋ ਗਰੇਵਾਲ ਨੇਂ ਆਖਿਆ ਕਿ ਇਸ ਸਾਲ ਕੋਵਿਡ-19 ਦੇ ਚਲਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੀਮਿਤ ਹੀ ਰੱਖਿਆ ਗਿਆ ਹੈ,ਪਰ ਅਗਲੀ ਵਾਰ ਇਸ ਪ੍ਰੋਗਰਾਮ ਨੂੰ ਹੋਰ ਵਧੇਰੇ ਨਿਵੇਕਲੇ ਢੰਗਾਂ ਨਾਲ ਆਯੋਜਿਤ ਕੀਤਾ ਜਾਵੇਗਾ.ਇਸ ਤੋਂ ਇਲਾਵਾ ਪੱਖੀਆਂ,ਚਰਖਾ,ਪੀਂਘਾਂ ਦਾ ਸ਼ਿੰਗਾਰ, ਸੱਗੀ ਫੁੱਲਾਂ ਨਾਲ ਸਜੀਆਂ ਮੁਟਿਆਰਾਂ ਦਾ ਪੰਜਾਬੀ ਪਹਿਰਾਵਾ ਸਭਨਾ ਲਈ ਖਿੱਚ ਦਾ ਕੇਂਦਰ ਰਿਹਾ.

Previous articleMicrosoft Flight Simulator launches on Xbox, Windows 10 PC
Next article‘Average ad fraud rate to reach 45-55% in post-Covid India’