(ਸਮਾਜ ਵੀਕਲੀ)
ਆਪਸੀ ਮੋਹ ਮੁਹੱਬਤ ਬੜੇ ਸੀ ਪੁੱਤਰਾ
ਸਾਡੇ ਵੇਲੇ ਪੈਸਾ ਬੇਸ਼ੱਕ ਘੱਟ ਹੁੰਦਾ ਸੀ।
ਫ਼ਸਲਾਂ ਦੇ ਬਹੁਤੇ ਮੁੱਲ ਨਹੀਂ ਸੀ ਹੁੰਦੇ
ਪਰ ਓਦੋਂ ‘ਸੌਖਾ’ ਬੜਾ ਜੱਟ ਹੁੰਦਾ ਸੀ।
ਕਹਿਣੀ ਕਰਨੀ ਦੇ ਸੀ ਸਭ ਪੱਕੇ ਲੋਕੀਂ
ਯਕੀਨ ਅੱਜ ਵਾਂਗ ਨਾ ਚੱਕ ਹੁੰਦਾ ਸੀ।
ਮਾਵਾਂ ਤੇ ਥਾਵਾਂ ਸੀ ਸਾਂਝੀਆਂ ਹੁੰਦੀਆਂ
ਸਾਂਝਾ ਪਰਿਵਾਰ ਸਾਂਝਾ ਹੱਕ ਹੁੰਦਾ ਸੀ।
ਕੁੜੀਆਂ ਚਿੜੀਆ ਸੀ ਰੌਣਕ ਹੁੰਦੀਆਂ
ਬਜ਼ੁਰਗਾਂ ਦਾ ਸਿਰ ਉਤੇ ਹੱਥ ਹੁੰਦਾ ਸੀ।
ਲੋਕ ਪੱਗਾਂ ਤੇ ਚੁੰਨੀਆਂ ਵਟਾ ਲੈਂਦੇ ਸੀ
ਨਾ ਕੋਈ ਵਹਿਮ ਭਰਮ ਸ਼ੱਕ ਹੁੰਦਾ ਸੀ।
ਹਾਂ ਲੋਕੀ ਚੁਬਾਰੇ ਨੂੰ ਮਹਿਲ ਸੀ ਮੰਨਦੇ
ਸੌ ਰੁਪਈਆ ਹੀ ਓਦੋਂ ‘ਲੱਖ’ ਹੁੰਦਾ ਸੀ।
ਹੁਣ ਤਾਂ ਜਿੰਨੇ ਜੀਅ ਨੇ ਉਨ੍ਹੇ ਚੁੱਲ੍ਹੇ ਹੋਗੇ
ਓਦੋਂ ਤਾਂ ਸਭ ਦਾ ਇੱਕ ਇਕੱਠ ਹੁੰਦਾ ਸੀ।
ਰਿਸ਼ਤੇ ਸੀ ‘ਪੂਰੇ’ ਗੂੜ੍ਹੇ ਜਗਤਾਰ ਸਿੰਆਂ
ਨੋਹ ਮਾਸ ਤੋਂ ਨਾ ਕਦੇ ਵੀ ਵੱਖ ਹੁੰਦਾ ਸੀ।
ਜਗਤਾਰ ਸਿੰਘ ਧਾਲੀਵਾਲ
+919914315191