ਅਨੋਖੇ ਅਸਿਕ!

ਜਗਤਾਰ ਸਿੰਘ ਧਾਲੀਵਾਲ

(ਸਮਾਜ ਵੀਕਲੀ)

 

ਉਹ ਅਨੋਖੇ ਅਸਿਕਾ ਬਾਰੇ ਦੱਸ ਬਾਬਾ
ਜਿਨ੍ਹਾਂ ਦੀ ‘ਮੁਹੱਬਤ’ ਹੀ ਰੂਹਾਨੀ ਹੁੰਦੀ ਸੀ।
ਉਹ ਜੱਟ ਕਿੱਥੇ ਵਸਦੇ ਹਨ ਭਲਾਂ ਅੱਜ
ਜਿਨ੍ਹਾਂ ਦਾ ‘ਧਰਮ’ ਆ ਕਿਸਾਨੀ ਹੁੰਦੀ ਸੀ।
ਬਾਪੂ ਤਾਰਿਆਂ ਛਾਵੇਂ ਖੇਤ ਵੱਲ ਤੁਰਦਾ
ਬੇਬੇ ਹੱਥ ਸਰਗੀ ਸਮੇਂ ਮਧਾਣੀ ਹੁੰਦੀ ਸੀ।
ਦੌਲਤਾਂ ਤੋਂ ਬਗੈਰ ਵੀ ਨਿਭਦੇ ਸੀ ਨਾਤੇ
ਸਭਦੀ ਸਾਂਝੀ ਹੀ ਧੀ ਧਿਆਣੀ ਹੁੰਦੀ ਸੀ।
ਨਾ ਪਾਰਲਰਾਂ ਵਿੱਚ ਹੁਸਨ ਸੀ ਸਜਦੇ
ਨਾ ਸਟੋਰਾਂ ਤੇ ਨਕਲੀ ਜਵਾਨੀ ਹੁੰਦੀ ਸੀ।
ਮੈਂ! ਸੁਣਿਆ ਓਦੋਂ ਭਲੇ ਹੁੰਦੇ ਸੀ ਵੇਲੇ
ਧਾਲੀਵਾਲ ਦੀ ਉਮਰ ਨਿਆਨੀ ਹੁੰਦੀ ਸੀ।
ਜਗਤਾਰ ਸਿੰਘ ਧਾਲੀਵਾਲ
+919914315191
Previous articleਮੇਰੇ ਬਾਬੇ ਵਾਲਾ ਵੇਲਾ
Next articleਗੁਰੂ ਨਾਨਕ ਸਾਹਿਬ ਜੀ