ਬੀਬੀ ਜੋਸ਼ ਦੀ ਅਗਵਾਈ ’ਚ ਅਕਾਲੀ ਉਮੀਦਵਾਰਾਂ ਨੇ ਭਰੇ ਨਾਮਜਦਗੀ ਪੱਤਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਗਰ ਕੌਂਸਲ ਚੋਣਾਂ ਦੇ ਮੱਦੇ ਨਜ਼ਰ ਕਸਬਾ ਸ਼ਾਮਚੁਰਾਸੀ ਵਿਖੇ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰੀਕ੍ਰਿਆ ਬਕਾਇਦਾ ਤੌਰ ਤੇ ਸ਼ੁਰੂ ਹੋ ਚੁੱਕੀ ਹੈ, ਜਿਸ ਅਧੀਨ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਕਸਬਾ ਸ਼ਾਮਚੁਰਾਸੀ ਵਿਖੇ ਬਣਾਏ ਗਏ ਨਾਮਜਦਗੀ ਸੈਂਟਰ ਵਿਖੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ।

ਇਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਵਾਰਡ ਨੰਬਰ 1 ਤੋਂ ਕਾਂਤਾ ਦੇਵੀ, ਵਾਰਡ ਨੰਬਰ 2 ਤੋਂ ਮੰਗਲ ਕੁਮਾਰ, ਵਾਰਡ ਨੰਬਰ 3 ਤੋਂ ਮੈਡਮ ਸਵਰਾਜ, ਵਾਰਡ ਨੰਬਰ 4 ਤੋਂ ਦੁਪਿੰਦਰ ਸਿੰਘ ਬੰਟੀ, ਵਾਰਡ ਨੰਬਰ 5 ਤੋਂ ਹਰਬੰਸ ਕੌਰ, ਵਾਰਡ ਨੰਬਰ 6 ਤੋਂ ਦਲਜਿੰਦਰ ਸੋਹਲ, ਵਾਰਡ ਨੰਬਰ 7 ਤੋਂ ਦਲਜੀਤ ਕੌਰ, ਵਾਰਡ ਨੰਬਰ 8 ਤੋਂ ਸੁਰਿੰਦਰ ਕੁਮਾਰ ਅਤੇ ਵਾਰਡ ਨੰਬਰ 9 ਤੋਂ ਦਲਜੀਤ ਰਾਏ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਤਜਿੰਦਰ ਸਿੰਘ ਇੰਜੀਨੀਅਰ, ਸੁਰਜੀਤ ਕੁਮਾਰ ਸੁਪਰਡੈਂਟ, ਰਜਿੰਦਰ ਕੰਵਰ ਸਹਾਇਕ ਇੰਜੀਨੀਅਰ ਦੀ ਸਮੁੱਚੀ ਟੀਮ ਸਮੇਤ ਸ਼ਾਮਿਲ ਹੋਏ।

Previous article‘To the moon’ and back: GameStop plunges after 2 wild weeks
Next articleਕਾਂਗਰਸੀਆਂ ਨੇ ਵਿਧਾਇਕ ਆਦੀਆ ਦੀ ਅਗਵਾਈ ’ਚ ਨਾਮਜਦਗੀ ਪੱਤਰ ਕੀਤੇ ਦਾਖਲ