ਮਿੱਠੜਾ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿਚ ਮਾਰੀਆਂ ਮੱਲਾਂ

ਕੈਪਸ਼ਨ-ਮਿੱਠੜਾ ਕਾਲਜ ਦੇ ਸਲਾਨਾ ਨਤੀਜਿਆਂ ਵਿੱਚ ਕਾਮਰਸ ਵਿਭਾਗ ਦੇ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗੁਰੂ ਨਾਨਕ ਦੇਵ ਯਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਾਮਰਸ ਵਿਸ਼ੇ ਦੇ ਐਲਾਨੇ ਵਖ ਵਖ ਸਮੈਸਟਰ ਦੇ ਨਤੀਜਿਆਂ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਬੀ ਕਾਮ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜਾਰੀ ਦਿਖਾਉਂਦਿਆਂ ਹੋਇਆਂ ਸ਼ਲਾਘਾਯੋਗ ਅੰਕ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਜੀ ਦੀ ਅਗਵਾਈ ਹੇਠ ਚਲ ਰਿਹਾ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਇਕ ਕਾਂਸਟੀਚੁਏਂਟ ਕਾਲਜ ਹੈ ਅਤੇ ਆਪਣੇ ਸ਼ਾਨਦਾਰ ਯੂਨੀਵਰਸਿਟੀ ਨਤੀਜਿਆਂ ਲਈ ਪੂਰੇ ਇਲਾਕੇ ਵਿਚ ਇਕ ਖਾਸ ਪਛਾਣ ਰੱਖਦਾ ਹੈ।

ਕਾਮਰਸ ਵਿਭਾਗ ਦੇ ਮੁਖੀ ਡਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀ ਕਾਮ ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚ ਰੂਬਨਪ੍ਰੀਤ ਕੌਰ ਨੇ ਪਹਿਲਾ(72%), ਨਵਜੀਤ ਕੌਰ (70%)ਨੇ ਦੂਸਰਾ ਅਤੇ ਪ੍ਰਭਦੀਪ(69%) ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਬੀ ਕਾਮ ਸਮੈਸਟਰ ਤੀਜਾ ਦੀ ਏਕਮਪ੍ਰੀਤ ਕੌਰ (71.7%) ਨੇ ਪਹਿਲਾ, ਗੀਤਾਂਜਲੀ (68.8%) ਨੇ ਦੂਜਾ ਅਤੇ ਤਾਨੀਆ ਅਤੇ ਤਾਨੀਆ (66.5%) ने ਤੀਜਾ ਸਥਾਨ ਹਾਸਲ ਕੀਤਾ। ਬੀ ਕਾਮ ਸਮੈਸਟਰ ਪੰਜਵਾ ਦੀ ਸਿਮਰਜੀਤ ਕੌਰ (75.4%) ਨੇ ਪਹਿਲਾ, ਰਵਨੀਤ ਕੌਰ (70%) ਨੇ ਦੂਜਾ ਅਤੇ ਕਿਰਨਦੀਪ ਕੌਰ(67.7%) ने ਤੀਜਾ ਸਥਾਨ ਹਾਸਲ ਕੀਤਾ।

ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਦਸਿਆ ਕਿ ਕਰੋਨਾ ਦੀ ਮਹਾਂਮਾਰੀ ਨੇ ਜਿੱਥੇ ਮਨੁੱਖ ਦੇ ਸਧਾਰਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਓਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰੀਖਿਆਵਾਂ ਤੇ ਵੀ ਬੁਰਾ ਅਸਰ ਪਾਇਆ ਹੈ। ਇਸ ਵਾਰ ਮਹਾਂਮਾਰੀ ਦੇ ਚਲਦਿਆਂ ਕਾਲਜ ਅਤੇ ਯੂਨੀਰਸਿਟੀਆਂ ਬਿਲਕੁਲ ਬੰਦ ਰਹੀਆਂ ਅਤੇ ਵਿਦਿਆਰਥੀਆਂ ਨੂੰ ਘਰ ਤੋਂ ਹੀ ਕਲਾਸਾਂ ਲਗਾ ਕੇ ਸਿਲੇਬਸ ਪੜ੍ਹਨੇ ਪਏ ਅਤੇ ਪ੍ਰੀਖਿਆਵਾਂ ਦੇਣੀਆਂ ਪਈਆਂ। ਆਨਲਾਈਨ ਕਲਾਸਾਂ ਲਾ ਕੇ ਸਾਰਾ ਸਮੈਸਟਰ ਪੜ੍ਹਾਈ ਕਰਨ ਅਤੇ ਇਸ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਸਾਰੇ ਇਲਾਕੇ ਚ ਰੌਸ਼ਨ ਕੀਤਾ ਹੈ।

ਪ੍ਰਿੰਸੀਪਲ ਸਾਹਿਬ ਨੇ ਸਾਰੇ ਵਿਦਿਆਰਥੀਆਂ ਨੂੰ ਓਹਨਾ ਦੀ ਸਫਲ ਕਾਰਗੁਜਾਰੀ ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਅਗਲੇ ਸਮੈਸਟਰ ਵਿਚ ਹੋਰ ਵੀ ਰੀਝ ਨਾਲ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੁੱਟੀਆਂ ਦੌਰਾਨ ਸੈਮੀਨਰਾਂ ਦਾ ਅਧਿਆਪਕਾਂ ਦਲ ਵੱਲੋਂ ਵਿਰੋਧ
Next articleਮੰਦਰ ਦੀ ਉਸਾਰੀ