ਛੁੱਟੀਆਂ ਦੌਰਾਨ ਸੈਮੀਨਰਾਂ ਦਾ ਅਧਿਆਪਕਾਂ ਦਲ ਵੱਲੋਂ ਵਿਰੋਧ

ਕੈਪਸ਼ਨ-ਗੁਰਮੱਖ ਸਿੰਘ ਬਾਬਾ,ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਖੱਸਣ ਦੀਪਕ ਆਨੰਦ

ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਸਿਰਫ਼ ਕਹਿਣ ਨੂੰ – ਮੇਜਰ ਸਿੰਘ  

 ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਅਧਿਆਪਕ ਦਲ ਕਪੂਰਥਲਾ ਦੇ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਵਿਭਾਗ ਵਿੱਚ ਕੋਈ ਤਾਲਮੇਲ ਨਾ ਹੋਣ ਬਾਰੇ ਗੱਲ ਕਰਦਿਆਂ ਕਿਹਾ ਕਿ ਕਹਿਣ ਨੂੰ ਤਾਂ ਮਾਣਯੋਗ ਸਿੱਖਿਆ ਮੰਤਰੀ ਦੇ ਆਦੇਸ਼ਾਂ ਮੁਤਾਬਕ 24 ਮਈ ਤੋਂ 23 ਜੂਨ ਤੱਕ   ਸਮੂਹ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਇਕ ਮਹੀਨੇ ਦੀਆਂ ਛੁੱਟੀਆਂ ਹਨ ਪ੍ਰੰਤੂ ਦੂਸਰੇ ਪਾਸੇ ਵਿਭਾਗ ਵੱਲੋਂ ਅਧਿਆਪਕਾਂ ਤੋਂ ਬਾਦਸਤੂਰ ਕੰਮ ਲੈਣੇ ਜਾਰੀ ਹਨ। ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਖੱਸਣ ,  ਦੀਪਕ ਆਨੰਦ ,ਪਾਲ ਸੰਗਤ, ਰਾਜੇਸ਼ ਸ਼ਰਮਾ ਨੇ ਕਿਹਾ ਕਿ ਛੁੱਟੀਆਂ ਦੇ ਐਲਾਨ ਦੇ   ਬਾਵਜੂਦ ਵਿਭਾਗ ਵੱਲੋਂ ਛੁੱਟੀਆਂ ਦੌਰਾਨ ਵੀ ਅਧਿਆਪਕਾਂ ਤੋਂ ਕੰਮ ਲੈਣ ਸੰਬੰਧੀ ਪੱਤਰ ਜਾਰੀ ਕੀਤੇ ਜਾ ਰਹੇ ਹਨ।

ਇਸ ਤਹਿਤ 7 ਤੋਂ 11 ਜੂਨ ਤੱਕ ਅਧਿਆਪਕਾਂ ਦੇ ਸੈਮੀਨਾਰ ਲਗਾਉਣ ਲਈ ਕਿਹਾ ਗਿਆ ਹੈ । ਜਦ ਕਿ ਇਸ ਤੋਂ ਪਹਿਲਾਂ ਵਿਦਿਆਰਥੀ ਛੁੱਟੀਆਂ ਵਿੱਚ ਘਰੋ ਘਰੀ ਜਾ ਕੇ ਦਾਖ਼ਲੇ ਕਰ ਰਹੇ ਹਨ ਕਿਤਾਬਾਂ ਵੰਡ ਰਹੇ ਹਨ। ਮਿਡ ਡੇ ਮੀਲ ਦਾ ਰਾਸ਼ਨ ਵੰਡ ਰਹਿਣ ਤੋਂ ਇਲਾਵਾ ਬੱਚਿਆਂ ਦੇ ਖਾਤਿਆਂ ਵਿੱਚ ਮੀਢੇ ਮਿਲਦੇ ਪੈਸੇ ਟਰਾਂਸਫਰ ਕਰਨ ਆਦਿ ਵਰਗੇ ਕਈ ਕੰਮ ਕਰ ਰਹੇ ਹਨ।   ਇਸ ਸਬੰਧੀ ਆਪਣਾ ਰੋਸ ਜ਼ਾਹਰ ਕਰਦੇ ਹੋਏ ਅਧਿਆਪਕ ਦਲ ਦੇ ਜਨਰਲ ਸਕੱਤਰ ਦਲਵਿੰਦਰ ਜੀਤ ਸਿੰਘ, ਕਮਲ ਬਾਵਾ, ਪ੍ਰਤਾਪ ਸਿੰਘ, ਵਰਿੰਦਰ ਵਾਲੀਆ, ਗਗਨ ਅਟਵਾਲ, ਬਲਵੀਰ ਸਿੰਘ ਗੁਰਪ੍ਰੀਤ ਮਾਨ, ਹਰਪ੍ਰੀਤ ਸਿੰਘ, ਤੀਰਥ ਸਿੰਘ, ਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਇਹੋ ਜਿਹੇ  ਅਧਿਆਪਕ ਵਿਰੋਧੀ ਫ਼ੈਸਲੇ  ਵਾਪਸ ਲਵੇ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਨਿੱਤ ਨਵੀਆਂ ਹਦਾਇਤਾਂ ਕਾਰਨ ਅਧਿਆਪਕਾਂ ਵਿੱਚ ਦਿਨੋਂ ਦਿਨ ਰੋਸ ਵਧ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਪੱਤਰ ਵਾਪਸ ਨਾ ਲਿਆ ਤਾਂ ਅਧਿਆਪਕਾਂ ਵੱਲੋਂ ਇਹ ਸੈਮੀਨਾਰ ਦਾ ਬਾਈਕਾਟ ਕੀਤਾ ਜਾਵੇਗਾ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਧੀਕ ਨਿਗਰਾਨ ਇੰਜੀਨੀਅਰ ਸ੍ਰੀ ਅਸ਼ਵਨੀ ਕੁਮਾਰ ਦੀ ਸੇਵਾਮੁਕਤੀ ਮੌਕੇ ਸਮਾਰੋਹ ਆਯੋਜਿਤ
Next articleਮਿੱਠੜਾ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿਚ ਮਾਰੀਆਂ ਮੱਲਾਂ