ਮਿਹਨਤ ਕਰਨ ਨਾਲ ਸਫਲਤਾ ਜਰੂਰ ਮਿਲਦੀ ਹੈ- ਰਜਨੀ ਸ਼੍ਰੀਧਰ

(ਸਮਾਜ ਵੀਕਲੀ)

ਅਕਸਰ ਕਹਿ ਦਿੱਤਾ ਜਾਂਦਾ ਹੈ, ਕਿ ਮਿਹਨਤ ਕਰਦੇ ਰਹੋ ਇੱਕ ਦਿਨ ਸਫਲਤਾ ਤੁਹਾਡੇ ਕਦਮ ਚੁੰਮੇਗੀ। ਇਸੇ ਗੱਲ ਨੂੰ ਮਨ ਵਿੱਚ ਵਸਾ ਕੇ ਰਜਨੀ ਸ਼੍ਰੀਧਰ ਨੇ ਅਦਾਕਾਰੀ ਵਾਲੇ ਖੇਤਰ ਵਿੱਚ ਮਿਹਨਤ ਕਰਨੀ ਸ਼ੁਰ¨ ਕੀਤੀ ਤਾਂ ਉਸ ਨੇ ਸਫਲਤਾ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰ¨ ਕਰ ਦਿੱਤੀਆਂ। ਜਿਸ ਤੋਂ ਬਾਅਦ ਉਹ ਲਗਾਤਾਰ ਬੁਲੰਦੀਆਂ ਵੱਲ ਉਡਾਰੀ ਭਰ ਰਹੀ ਹੈ। ਰਜਨੀ ਨੂੰ ਜਿਸ ਪਾਸੇ ਵੀ ਮੌਕਾ ਮਿਲਿਆ ਉਸੇ ਦਿਸ਼ਾ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਚਾਹੇ ਉਹ ਅਦਾਕਾਰੀ, ਕਾਸਟਿਊਮ ਡਿਜ਼ਾਈਨਰ, ਨਾਟਕ, ਥੀਏਟਰ,ਵੀਡੀਓ ਜਾਂ ਫਿਲਮਾਂ ਦਾ ਨਿਰਦੇਸ਼ਨ-ਡਾਇਰੈਕਸ਼ਨ, ਜਾਂ ਫਿਰ ਪਡਿਊਸਰ ਦਾ ਕੰਮ ਹੋਵੇ। ਫਿਲਮੀ ਦੁਨੀਆਂ ਦੇ ਹਰ ਖੇਤਰ ਵਿੱਚ ਰਜਨੀ ਨੇ ਆਪਣੀ ਵੱਖਰੀ ਛਾਪ ਛੱਡੀ।

ਰਜਨੀ ਦਾ ਜਨਮ ਪੰਜਾਬ ਦੇ ਜਿਲ੍ਹਾ ਬਰਨਾਲਾ ਵਿੱਚ ਪੈਂਦੇ ਪਿੰਡ ਸੁਖਪੁਰ ਮੌੜ ਵਿਖੇ ਮਾਤਾ ਚਰਨਜੀਤ ਕੌਰ ਅਤੇ ਪਿਤਾ ਹਰਪਾਲ ਸਿੰਘ ਦੇ ਘਰ ਹੋਇਆ। ਰਜਨੀ ਦਾ ਅਸਲ ਨਾਂ ਰਾਜਪ੍ਰੀਤ ਕੌਰ ਹੈ ਜੋ ਕਿ ਬਹੁਤ ਘੱਟ ਲੋਕ ਜਾਣਦੇ ਹਨ। ਰਜਨੀ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਸਕ¨ਲ ਵਿੱਚੋਂ ਕਰਨ ਤੋਂ ਬਾਅਦ ਆਪਣੀ ਅਗਲੀ ਪੜਾਈ ਲਈ ਪੰਜਾਬੀ ਯ¨ਨੀਵਰਸਿਟੀ ਵਿਖੇ ਦਾਖਲਾ ਲੈ ਲਿਆ ਅਤੇ ਇੱਥੇ ਹੀ ਉਸ ਨੇ ਥੀਏਟਰ ਅਤੇ ਟੈਲੀਵਿਯਨ ਵਿੱਚ ਐਮ.ਏ ਕੀਤੀ। ਰਜਨੀ ਦਾ ਪਰਿਵਾਰ ਬੇਸ਼ੱਕ ਇਹ ਨਹੀ ਚਾਹੁੰਦਾ ਸੀ ਕਿ ਰਜਨੀ ਫਿਲਮ ਇੰਡਸਟਰੀ ਵੱਲ ਜਾਵੇ ਪ੍ਰੰਤ¨ ਰਜਨੀ ਦੇ ਬਚਪਨ ਤੋਂ ਸ਼ੋੰਕ ਕਾਰਨ ਉਹ ਸਕ¨ਲ ਵਿੱਚ ਹੋਣ ਵਾਲੇ ਹਰੇਕ ਸਭਿਆਚਾਰਕ ਪ੍ਰੋਗਰਾਮ ਵਿੱਚ ਵੱਧ ਚੱੜ੍ਹ ਕੇ ਹਿੱਸਾਂ ਲੈਂਦੀ। ਜਿਸ ਕਾਰਨ ਉਸ ਦਾ ਇਹ ਸ਼ੋਂਕ ਕਦੋਂ ਜਨੂੰਨ ਬਣ ਗਿਆ ਉਸ ਨੂੰ ਖੁੱਦ ਵੀ ਪਤਾ ਨਹੀਂ ਲੱਗਿਆ।

ਰਜਨੀ ਦੇ ਪਿਤਾ ਤਾਂ ਇਹ ਚਾਹੁੰਦੇ ਸਨ ਕਿ ਉਹ ਸਿਵਲ ਇੰਜੀਨੀਅਰ ਵਾਲੇ ਪਾਸੇ ਜਾਵੇ ਅਤੇ ਇੰਜੀਨੀਅਰ ਬਣੇ। ਪ੍ਰੰਤ¨ ਉਸ ਦੇ ਜਨੂੰਨ ਅੱਗੇ ਪਿਤਾ ਦੇ ਸੁਪਨੇ ਵੀ ਫਿਕੇ ਪੈ ਗਏ ਅਤੇ ਰਜਨੀ ਆਪਣੇ ਕੰਮ ਕਰਕੇ ਪੱਕੇ ਤੌਰ ਤੇ ਸਾਲ 2015 ਵਿੱਚ ਮੁੰਬਈ ਚਲੀ ਗਈ। ਰਜਨੀ ਫਿਲਮ “ਨ¨ਰਾਂ” ਰਾਹੀਂ ਬਤੌਰ ਸਹਾਇਕ ਅਦਾਕਾਰ ਦੇ ਰ¨ਪ ਵਿੱਚ ਸਹਾਮਣੇ ਆਈ। ਸਾਲ 2015 ਵਿੱਚ ਪੰਜਾਬੀ ਫਿਲਮ “ਮਿੱਟੀ ਨਾ ਫਰੌਲ ਜੋਗੀਆ” ਵਿੱਚ ਬਤੌਰ ਸਹਾਇਕ ਨਿਰਦੇਸ਼ਕ ਵੱਜੋਂ ਕੀਤੀ ਜੋ ਕਿ ਬਤੌਰ ਨਿਰਦੇਸ਼ਕ ਰਜਨੀ ਦੀ ਪਹਿਲੀ ਫਿਲਮ ਸੀ। ਇਸ ਉਪਰੰਤ “ਕਿੱਟੀ ਪਾਰਟੀ”, “ਪ੍ਰੇਸ਼ਾਨਪੁਰ”, “ਰਾਂਝਾ ਰਫਿਊਜੀ”, “ਸੌਰੀ 22 ਸੌਰੀ” ਅਤੇ “ਫਿਲਮ ਤੇਰੀ ਮੇਰੀ ਇੱਕ ਜਿੰਦ” ਦਾ ਹਿੱਸਾ ਬਣੀ।

ਜਿਨ੍ਹਾਂ ਵਿੱਚ ਰਜਨੀ ਨੇ ਸਹਾਇਕ ਨਿਰਦੇਸ਼ਕ, ਕਾਸਟਿਊਮ ਡਿਜਾਨੀਅਰ ਅਤੇ ਸਹਾਇਕ ਅਦਕਾਰ ਦੇ ਰ¨ਪ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ “ਗੌਲਡਨ ਈਗਲ ਪ੍ਰੋਡਕਸ਼ਨ” ਲਈ ਲਗਭੱਗ 36 ਗੀਤਾਂ ਦੇ ਵੀਡੀਓ, ਹਿੰਦੀ ਅਤੇ ਪੰਜਾਬੀ ਸ਼ਾਰਟ ਫਿਲਮਾਂ ਵਿੱਚ ਬਤੌਰ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ। ਇਸ ਤੋਂ ਇਲਾਵਾ ਪੰਜਾਬੀ ਫਿਲਮ “ਤਾਰਾ ਮੀਰਾ” ਦੀ ਮੁੱਖ ਅਦਾਕਾਰਾ ਲਈ ਆਪਣੀ ਆਵਾਜ਼ ਵੀ ਡਬ ਕੀਤੀ। ਇਸ ਤੋਂ ਇਲਾਵਾ ਰਜਨੀ ਨੇ ਬਾਲੀਵੁੱਡ ਫਿਲਮ ਅਤੇ ਦੱਖਣ ਭਾਰਤੀ ਫਿਲਮ “ਮਾਰਸ਼ਲ” ਅਤੇ “ਪਦਮਾਵਤ” ਲਈ ਆਪਣੀ ਆਵਾਜ਼ ਨੂੰ ਡਬ ਕੀਤਾ।

ਆਉਣ ਵਾਲੇ ਦਿਨਾਂ ਵਿੱਚ ਰਜਨੀ ਦੀ “ਬਾਵੇਜਾ ਸਟ¨ਡੀਓ” ਨਾਲ ਇੱਕ ਐਨੀਮੇਟਡ ਪੰਜਾਬੀ ਮ¨ਵੀ ਜੋ “ਸ੍ਰੀ ਗੁਰ¨ ਤੇਗ ਬਹਾਦਰ ਜੀ” ਦੇ ਜੀਵਨ ਦੇ ਬਣੀ ਹੈ, ਉਸ ਫਿਲਮ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਵੱਜੋਂ ਕੰਮ ਕੀਤਾ ਹੈ, ਜੋ ਕਿ ਆਉਣ ਸਮੇਂ ਵਿੱਚ ਜਲਦ ਹੀ ਰੀਲੀਜ਼ ਹੋਵੇਗੀ।“ਬਾਵੇਜਾ ਸਟ¨ਡੀਓ” ਨਾਲ ਕੰਮ ਕਰਨਾ ਉਸ ਲਈ ਇੱਕ ਵੱਡੀ ਉਪਲੱਬਧੀ ਹੈ ਕਿਊਕਿ “ਬਾਵੇਜਾ ਸਟ¨ਡੀਓ” ਵੱਲੋਂ ਪਹਿਲਾ ਵੀਂ “ਚਾਰ ਸਾਹਿਬਜ਼ਾਦੇ”, “ਬੰਦਾਂ ਸਿੰਘ ਬਹਾਦਰ” ਵਰਗੀਆਂ ਐਨੀਮੇਟਡ ਫਿਲਮਾਂ ਰੀਲੀਜ਼ ਕੀਤੀਆਂ ਜਾਂ ਚੁੱਕੀਆ ਹਨ। ਇਸ ਤੋਂ ਇਲਾਵਾ 5-6 ਵੀਡੀਓਸ ਨੂੰ ਬਤੌਰ ਨਿਰਦੇਸ਼ਕ ਤਿਆਰ ਕੀਤਾ ਹੈ ਜਿਨ੍ਹਾਂ ਦਾ ਵੀਡੀਓ ਜਲਦ ਹੀ ਕਿ “ਗੋਲਡਨ ਈਗਲ ਪ੍ਰੋਡਕਸ਼ਨ” ਵੱਲੋਂ ਰੀਲੀਜ਼ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਰਜਨੀ ਦੀਆਂ ਦੋ ਸ਼ਾੱਟ ਫਿਲਮਾਂ ਜੋ ਕਿ ਸੋਸ਼ਲ ਅਵੈਅਰਨੈਸ ਬਾਰੇ ਹਨ, ਇਨ੍ਹਾਂ ਫਿਲਮਾਂ ਵਿੱਚ ਵੀ ਰਜਨੀ ਨੇ ਆਪਣੀ ਭੁਮੀਕਾ ਬਤੌਰ ਡਾਇਰੈਕਟਰ ਨਿਭਾਈ ਹੈ ਅਤੇ ਇਨ੍ਹਾ ਦੀਆਂ ਕਹਾਣੀਆਂ ਵੀ ਖੁਦ ਲਿਖੀਆਂ ਨੇ। ਜ਼ੀ ਸਟੂਡੀਓ ਨਾਲ ਵੀ ਆਉਣ ਵਾਲੇ ਸਮੇਂ ਵਿੱਚ ਇੱਕ ਪੰਜ਼ਾਬੀ ਫਿਲਮ ਕਰ ਰਹੀ ਹੈ।ਇਹ ਵੀ ਕਹਿ ਸਕਦੇ ਹਾਂ ਕਿ ਆਉਂਣ ਵਾਲੇ ਸਮੇਂ ਵਿੱਚ ਰਜਨੀ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਕਾਫੀ ਪ੍ਰੋਜੇਕਟ ਲੈ ਕੇ ਆ ਰਹੀ ਹੈ। ਜਿਸ ਤੋਂ ਰਜਨੀ ਸ਼੍ਰੀਧਰ ਨੂੰ ਕਾਫੀ ਉਮੀਦਾਂ ਹਨ। ਉਹ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਉਹ ਬਤੌਰ ਅਦਾਕਾਰਾ ਵੀ ਮੁੱਖ ਭ¨ਮਿਕਾ ਵਿੱਚ ਨਜ਼ਰ ਆਵੇ।

ਸੰਦੀਪ ਰਾਣਾ ਬੁਢਲ਼ਾਡਾ
ਨੇੜੇ ਬੀ.ਡੀ.ਪੀ.ਓ. ਦਫਤਰ
ਬੁਢਲ਼ਾਡਾ(ਮਾਨਸਾ) 151502
ਮੋਬਾਇਲ ਨੰਬਰ. 98884-58127

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਪੜ੍ਹੋ ਪੰਜਾਬ – ਪੜ੍ਹਾਓ ਪੰਜਾਬ ਟੀਮ ” ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਟੇਟ ਐਵਾਰਡੀ ਅਧਿਆਪਕ ਸੰਜੀਵ ਧਰਮਾਣੀ ਦਾ ਸਨਮਾਨ
Next article“ਸੂਰਜਾਂ ਦੀ ਕੀ ਗੱਲ ਕਰਦੈਂ”