” ਪੜ੍ਹੋ ਪੰਜਾਬ – ਪੜ੍ਹਾਓ ਪੰਜਾਬ ਟੀਮ ” ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਟੇਟ ਐਵਾਰਡੀ ਅਧਿਆਪਕ ਸੰਜੀਵ ਧਰਮਾਣੀ ਦਾ ਸਨਮਾਨ

(ਸਮਾਜ ਵੀਕਲੀ): ਅੱਜ ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ” ਪਡ਼੍ਹੋ ਪੰਜਾਬ – ਪਡ਼੍ਹਾਓ ਪੰਜਾਬ ਟੀਮ ਸ੍ਰੀ ਅਨੰਦਪੁਰ ਸਾਹਿਬ ” ਵੱਲੋਂ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ( ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ) ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅਧਿਆਪਕ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਮਾਸਟਰ ਸੰਜੀਵ ਧਰਮਾਣੀ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਸੀ।

ਇਸ ਮੌਕੇ ਸ. ਰਾਬਿੰਦਰ ਸਿੰਘ ਰੱਬੀ ਜੀ , ਬੀ. ਐਮ. ਟੀ. ਸ਼੍ਰੀ ਇੰਦਰਦੀਪ ਸਿੰਘ ਜੀ , ਬੀ. ਐਮ. ਟੀ. ਸ੍ਰੀ ਵਰੁਣ ਕੁਮਾਰ ਜੀ, ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਤਿਕਾਰਯੋਗ ਸੁਖਪਾਲ ਕੌਰ ਜੀ , ਸੁਸ਼ੀਲ ਕੁਮਾਰ ਜੀ , ਜੋਗਾ ਸਿੰਘ ਜੀ , ਅੰਮ੍ਰਿਤ ਦਿਓਲ ਜੀ , ਨਰੇਸ਼ ਭਾਰਦਵਾਜ ਜੀ , ਰਾਜ ਕੁਮਾਰ ਜੀ , ਮਨਿੰਦਰ ਰਾਣਾ ਜੀ , ਹਰਪ੍ਰੀਤ ਰਾਜਾ ਜੀ , ਸੁਰਿੰਦਰ ਭਟਨਾਗਰ ਜੀ ਅਤੇ ਹੋਰ ਅਧਿਆਪਕ ਸਾਥੀ ਹਾਜ਼ਰ ਸਨ। ਮਾਸਟਰ ਸੰਜੀਵ ਧਰਮਾਣੀ ਨੇ ਇਨ੍ਹਾਂ ਸਮੂਹ ਅਧਿਆਪਕ ਸਾਹਿਬਾਨ ਅਤੇ ਸ਼੍ਰੀ ਇੰਦਰਦੀਪ ਸਿੰਘ ਜੀ ਤੇ ਸ਼੍ਰੀ ਵਰੁਣ ਕੁਮਾਰ ਜੀ ਦਾ ਦਿਲੋਂ ਬਹੁਤ -ਬਹੁਤ ਧੰਨਵਾਦ ਕੀਤਾ।

Previous articleਇੱਕੋ ਪੱਲੜੇ ਤੋਲ ਨੀਂ ਮਾਏ..
Next articleਮਿਹਨਤ ਕਰਨ ਨਾਲ ਸਫਲਤਾ ਜਰੂਰ ਮਿਲਦੀ ਹੈ- ਰਜਨੀ ਸ਼੍ਰੀਧਰ