(ਸਮਾਜ ਵੀਕਲੀ)
ਅਸੀਂ ਉੱਪਰੋਂ-ਉੱਪਰੋਂ ਖੁਸ਼ ਦਿਸਦੇ, ਹੈ ਦਰਦ ਸਾਡੇ ਵੀ ਸੀਨੇ ‘ਚ।
ਅਸੀਂ ਮਿਹਨਤਕਸ਼ ਜਿਹੇ ਬੰਦੇ ਹਾਂ, ਸਾਡੇ ਮਿਹਨਤ ਬੋਲੇ ਪਸੀਨੇ ‘ਚ।
ਹੈ ਸਾਡੇ ਵੀ ਏ ਢਿੱਡ ਲੱਗਿਆ, ਹੈ ਲੋੜ ਸਾਨੂੰ ਵੀ ਪੈਸੇ ਦੀ।
ਅਸੀਂ ਕਰਕੇ ਰੋਟੀ ਖਾਣ ਵਾਲ਼ੇ, ਨਾ ਪਰਵਾਹ ਜ਼ਮਾਨੇ ਐਸੇ ਦੀ।
ਅਸੀਂ ਡਰਨ ਵਾਲ਼ਿਆਂ ਵਿੱਚੋਂ ਨਹੀਂ, ਐਵੇਂ ਤਾਂ ਅਸੀਂ ਬਹਾਦਰ ਹਾਂ।
ਅਸੀਂ ਇੰਨੇ ਵੀ ਬੇ-ਅਕਲੇ ਨਹੀਂ, ਕਰਦੇ ਕਿਰਤ ਦਾ ਆਦਰ ਹਾਂ।
ਅਸੀਂ ਧੁੱਪਾਂ, ਛਾਂ, ਹਨ੍ਹੇਰੀ ‘ਚ, ਆਪਣੇ ਇਸ ਕੰਮ ਨੂੰ ਕਰਦੇ ਹਾਂ।
ਅਸੀਂ ਇੱਕਦਮ ਮੰਜ਼ਿਲ ਪਾਉਣੀ ਨਹੀਂ, ਬਸ ਹੌਲ਼ੀ-ਹੌਲ਼ੀ ਚੜ੍ਹਦੇ ਹਾਂ।
ਹੈ ਸਾਡਾ ਵੀ ਏ ਦਿਲ ਕਰਦਾ, ਨਿੱਤ ਚੋਪੜੀਆਂ ਖਾਣੇ ਦਾ।
ਖ਼ਿਆਲ ਜਿਹਾ ਫਿਰ ਆ ਜਾਂਦਾ, ਇਸ ਲੱਗੇ ਪੇਟ ਮਰਜਾਣੇ ਦਾ।
ਅਸੀਂ ਵਾਹਲ਼ਾ ਪੈਸਾ ਕੀ ਕਰਨਾ, ਬਸ ਨਾਲ਼ ਸ਼ਾਂਤੀ ਰਹਿੰਦੇ ਹਾਂ।
ਨਾ ਟੈਂਸ਼ਨ ਸਾਨੂੰ ਕੁਰਸੀ ਦੀ, ਬਸ ਅੱਛੀ ਨੀਂਦਰ ਲੈਂਦੇ ਹਾਂ।
‘ਗੁਰਵਿੰਦਰਾ’ ਭੁੱਲ ਕੇ ਵੀ ਕਦੇ, ਨਾ ਰੋਜ਼ੀ ਮਾਰੀਂ ਗ਼ਰੀਬਾਂ ਦੀ।
ਜੇ ਬਣਨਾ ਅੱਛਾ ਸ਼ਾਇਰ ਹੈ ਤਾਂ, ਸੰਗਤ ਮਾਣ ਅਦੀਬਾਂ ਦੀ।
ਗੁਰਵਿੰਦਰ ਸਿੰਘ ‘ਉੱਪਲ’
ਈ.ਟੀ.ਟੀ. ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ (ਸੰਗਰੂਰ)
ਮੋਬਾ. 98411-45000