ਪੋਸਟਮੈਟ੍ਰਿਕ ਵਜੀਫਾ ਸਕੀਮ ਪ੍ਰਾਪਤ ਕਰ ਰਹੇ ਬੱਚੇ ਦਰ ਦਰ ਭਟਕ ਰਹੇ ਹਨ

ਕੈਪਸ਼ਨ - ਧਰਮਪਾਲ ਪੈਂਥਰ

ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਸਰਕਾਰਾਂ  ਦਾ ਸ਼ੁਗਲ ਬਣਿਆ-ਪੈਂਥਰ

ਹੁਸੈਨਪੁਰ (ਸਮਾਜ ਵੀਕਲੀ) ( ਕੌੜਾਾ)-ਕੇਂਦਰ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕੀਮ ਤਹਿਤ ਮਿਲ ਰਹੀ ਰਾਸ਼ੀ ਨੂੰ ਪੰਜਾਬ ਸਰਕਾਰ ਦੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮਿਲੀਭੁਗਤ ਨਾਲ 64 ਕਰੋੜ ਦਾ ਘਪਲਾ  ਇਹ ਸਿੱਧ ਕਰਦਾ ਹੈ ਕਿ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਸਰਕਾਰਾਂ  ਦਾ ਸ਼ੁਗਲ ਬਣ ਗਿਆ ਹੈ। ਇਹ ਸ਼ਬਦ ਬਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰੇਲ

ਰੇਲ ਕੋਚ ਫੈਕਟਰੀ ਹੁਸੈਨਪੁਰ ਦੇ ਜਨਰਲ
ਸਕੱਤਰ ਧਰਮ ਪਾਲ ਪੈੰਥਰ ਨੇ ਪ੍ਰੈਸ ਨੂੰ  ਬਿਆਨ ਜਾਰੀ ਕਰਦੇ ਹੋਏ ਕਹੇ। ਸਾਡੇ ਦੇਸ਼ ਦੇ ਨੇਤਾਵਾਂ ਵਿੱਚ ਨੈਤਿਕਤਾ ਮਰ ਚੁੱਕੀ ਹੈ। ਮੰਤਰੀ ਸਾਹਿਬ ਨੂੰ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਦੋ ਵੀ ਕਿਸੇ ਮੰਤਰੀ ਤੇ ਭਰਿਸ਼ਟਾਚਾਰ ਦੇ ਦੋਸ਼ ਲੱਗਦੇ ਹਨ ਤਾਂ  ਸਰਕਾਰਾਂ ਆਪਣੇ ਭਰਿਸ਼ਟ ਮੰਤਰੀਆਂ ਨੂੰ ਬਚਾਉਣ ਵਿੱਚ ਲੱਗ ਜਾਂਦੀਆ ਹਨ। ਜਿਸ ਤੋਂ  ਸਿੱਧ ਹੁੰਦਾ ਹੈ ਕਿ ਦਾਲ ਵਿੱਚ ਕਾਲਾ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ।

ਪੋਸਟਮੈਟ੍ਰਿਕ ਵਜੀਫਾ ਸਕੀਮ ਪ੍ਰਾਪਤ ਕਰ ਰਹੇ ਬੱਚੇ ਦਰ ਦਰ ਭਟਕ ਰਹੇ ਹਨ। ਕਾਲਜਾਂ ਮੈੱਨਜਮੈਂਟਾਂ ਵਲੋੱ ਪੜ੍ਹਾਈ ਪੂਰੀ ਕਰ ਚੁੱਕੇ ਬੱਚਿਆਂ ਨੂੰ ਸਰਟੀਫਿਕੇਟ ਜਾਰੀ ਨਹੀਂ ਕਰ ਰਹੇ ਜਿਸ ਕਰਕੇ ਉਨ੍ਹਾਂ ਦੇ ਮਾਪੇ ਬਹੁਤ ਪਰੇਸ਼ਾਨ ਹਨ।  ਸੁਸਾਇਟੀ ਦੇ ਸੀਨੀਅਰ ਉਪ ਪ੍ਧਾਨ ਸੰਤੋਖ ਰਾਮ ਜਨਾਗਲ, ਮੁੱਖ ਬੁਲਾਰੇ ਨਿਰਵੈਰ ਸਿੰਘ  ਨੇ ਕਿਹਾ ਕਿ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲਾਗੂ ਕਰਨ ਵਿਚ ਸਰਕਾਰ ਦੀ ਵੱਡੇ ਪੱਧਰ ਤੇ ਨਾਕਾਮੀ ਹੈ। ਸਰਕਾਰ ਬੇਸ਼ੱਕ ਕਿਸੇ ਦੀ ਹੋਵੇ ਗਰੀਬਾਂ ਨੂੰ ਮਿਲ ਰਹੀਆਂ ਸਹੂਲਤਾਂ ਦੇਣਾ ਨਹੀਂ  ਚਾਹੁੰਦੀਆਂ ਹਮੇਸ਼ਾਂ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾਂਦਾ ਹੈ।

ਉਨ੍ਹਾਂ ਨੂੰ ਅਨਪੜ੍ਹ ਤੇ ਗਰੀਬ ਬਣਾਈ ਰੱਖਣਾ ਚਾਹੁੰਦੀਆਂ ਹਨ। ਸੁਸਾਇਟੀ ਸਰਕਾਰ ਦੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਤਰੀ ਮੰਡਲ  ਵਿਚੋਂ ਤੁਰੰਤ  ਬਰਖ਼ਾਸਤ ਕੀਤਾ ਜਾਵੇ। ਸੁਸਾਇਟੀ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦੀ ਹੈ ਕਿ ਇਸ ਘੁਟਾਲੇ ਵਿੱਚ ਜਿੰਮੇਵਾਰ ਅਧਿਕਾਰੀਆਂ ਅਤੇ ਮੰਤਰੀ ਸਾਹਿਬ ਪ੍ਰਤੀ ਬਣਦੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੈਸਾ ਕਾਲਜਾਂ ਨੂੰ ਜਾਰੀ  ਕੀਤਾ ਜਾਵੇ ਤਾਂਕਿ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਮੰਤਰੀ ਸਾਹਿਬ ਜੀ ਦਲਿਤ ਭਾਈਚਾਰੇ ਨਾਲ ਸੰਬੰਧਤ ਹੋਣ ਦੇ ਬਾਵਜੂਦ ਵੀ ਗਰੀਬ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੁੂੰ ਡਕਾਰ ਕਰਕੇ ਸਿਰਫ ਤੇ ਸਿਰਫ ਆਪਣੀ ਹੀ ਭਲਾਈ ਕਰਨ ਵਿੱਚ ਲੱਗਾ ਹੋਇਆ ਹੈ। ਨਿਖੇਧੀ ਕਰਨ ਵਾਲਿਆਂ ਵਿੱਚ ਉਪ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ ਬੋਧ, ਧਰਮ ਵੀਰ, ਸਮਾਜ ਸੇਵਕ ਡਾ ਜਨਕ ਰਾਜ ਭੁਲਾਣਾ, ਅਮਰਜੀਤ ਸਿੰਘ ਮੱਲ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ, ਜਨਰਲ ਸਕੱਤਰ ਮਨਜੀਤ ਸਿੰਘ, ਸ਼ਿੰਦ ਪਾਲ ਗੁਰਦਿਆਲ ਸਿੰਘ ਜੱਸਲ, ਅਸ਼ੋਕ ਭਾਰਤੀ, ਪ੍ਰਮੋਦ ਸਿੰਘ,ਸ਼ੇਰ ਸਿੰਘ, ਸ਼ਿਵ ਕੁਮਾਰ ਸੁਲਤਾਨਪੁਰੀ, ਗੁਰਨਾਮ ਸਿੰਘ, ਰਾਜੇਸ਼ ਕੁਮਾਰ, ਰਘੂਬੀਰ ਚੰਦ, ਗੁਰਮੁੱਖ ਸਿੰਘ ਅਤੇ ਕਰਨੈਲ ਸਿੰਘ ਬੇਲਾ ਆਦਿ ਹਾਜ਼ਿਰ ਸਨ।

Previous articleਕਿਸਾਨ ਕਾਂਗਰਸ ਅਤੇ ਆਪ ਦੇ ਗੁੰਮਰਾਹਕੁੰਨ ਪ੍ਰਚਾਰ ਤੋ ਬਚਣ-ਬੀਬੀ ਜੋਸ਼
Next articleਮਿਹਨਤਕਸ਼ ਲੋਕਾਂ ਦੇ ਨਾਂ……