ਮਿਸ਼ਨਰੀ ਗਾਇਕਾ ਪ੍ਰੀਆ ਬੰਗਾ ਸਿੰਗਲ ਟਰੈਕ ‘ਹਾਕਮੋ’ ਨਾਲ ਦੇ ਰਹੀ ਦਸਤਕ

ਫੋਟੋ: ਪ੍ਰੀਆ ਬੰਗਾ ਦੇ ਟਰੈਕ 'ਹਾਕਮੋ' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਕੌਮ ਦੀ ਮਿਸ਼ਨਰੀ ਅਤੇ ਨਿਧੜਕ ਝੂਜਾਰੂ ਅਵਾਜ਼ ਗਾਇਕ ਪ੍ਰੀਆ ਬੰਗਾ ਆਪਣੇ ਸਿੰਗਲ ਟਰੈਕ ਕੌਮ ਦੇ ਦਰਦ ਬਿਆਨਦਾ ‘ ਇਹ ਕੈਸੇ ਨੇ ਰੰਗ ਹਾਕਮੋ’ ਨਾਲ ਦਸਤਕ ਦੇ ਰਹੀ ਹੈ। ਅਸ਼ੋਕਾ ਇੰਟਰਟੇਨਰ ਵਲੋਂ ਲਾਂਚ ਕੀਤਾ ਗਿਆ ਇਹ ਪ੍ਰੋਜੈਕਟ ਜਿੱਥੇ ਮੌਜੂਦਾ ਸਮੇਂ ਤੇ ਕਰਾਰੀ ਸੱਟ ਹੈ, Àੁੱਥੇ ਹੀ ਇਹ ਕੌਮ ਨੂੰ ਆਪਣੀ ਅਵਾਜ਼ ਬੁਲੰਦ ਕਰਨ ਦਾ ਵੀ ਸੰਦੇਸ਼ ਹੈ। ਮਿਸ਼ਨਰੀ ਗੀਤਕਾਰ ਬਲਵੀਰ ਮੰਡ ਵਲੋਂ ਕਲਮਬੱਧ ਕੀਤੇ ਗਏ ਇਸ ਟਰੈਕ ਵਿਚ ਕੌਮੀ ਦਰਦ ਦਾ ਜਜਬਾ ਹੈ। ਗਾਇਕਾ ਪ੍ਰੀਆ ਬੰਗਾ ਰਾਜਵੀਰ ਰੰਗੜ, ਮਨੀ ਚੌਹਾਨ, ਅਮਰਜੀਤ ਬੰਗੜ, ਬਲਵਿੰਦਰ ਬਿੱਟੂ ਅਤੇ ਹੋਰ ਸਹਿਯੋਗੀਆਂ ਦਾ ਸ਼ੋਸ਼ਲ ਮੀਡੀਆ ਤੇ ਧੰਨਵਾਦ ਵੀ ਕਰਦੀ ਹੈ।

Previous articleਗਾਇਕ ਨਿਸ਼ਾਨ ਉੱਚੇ ਵਾਲੇ ਸਿੰਗਲ ਟਰੈਕ ‘ਸੇਬ ਵਰਗੀ’ ਨਾਲ ਭਰ ਰਿਹਾ ਹਾਜ਼ਰੀ
Next articleਗੁਰਬਖਸ਼ ਸੌਂਕੀ ਦਾ ਸਿੰਗਲ ਟਰੈਕ ‘ਯਾਰੀ’ ਰਿਲੀਜ਼