‘ਮਿਰਜ਼ਾਪੁਰ 2’ ਦਾ ਟਰੇਲਰ ਰਿਲੀਜ਼

ਮੁੰਬਈ (ਸਮਾਜ ਵੀਕਲੀ) : ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ‘ਮਿਰਜ਼ਾਪੁਰ 2’ ਦੇ ਕਲਾਕਾਰਾਂ ਨੇ ਦੂਜੇ ਸੀਜ਼ਨ ਦੇ ਕੁਝ ਵੇਰਵੇ ਸਾਂਝੇ ਕੀਤੇ ਹਨ। ਪੰਕਜ ਤ੍ਰਿਪਾਠੀ, ਅਲੀ ਫ਼ਜ਼ਲ ਤੇ ਸ਼ਵੇਤਾ ਤ੍ਰਿਪਾਠੀ ਸ਼ਰਮਾ ਨੇ ਇਸ ਅਪਰਾਧ ਸ਼੍ਰੇਣੀ ਦੇ ਡਰਾਮੇ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ ਤੇ ਦੂਜਾ ਸੀਜ਼ਨ ਜਲਦੀ ਦੇਖਣ ਨੂੰ ਮਿਲੇਗਾ। ਮਿਰਜ਼ਾਪੁਰ ਅਧਾਰਿਤ ਪਹਿਲਾ ਸੀਜ਼ਨ ਦਰਸ਼ਕਾਂ ਨੂੰ ਹਥਿਆਰਾਂ, ਨਸ਼ਿਆਂ ਤੇ ਕਾਨੂੰਨ ਵਿਹੂਣੇ ਸੰਸਾਰ ਵਿਚ ਲੈ ਗਿਆ ਸੀ।

‘ਮਿਰਜ਼ਾਪੁਰ 2’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵਿਚ ਦਿਵੇਂਦੂ, ਰਸਿਕਾ ਦੁੱਗਲ, ਹਰਸ਼ਿਤਾ ਸ਼ੇਖਰ ਗੌੜ, ਅਮਿਤ ਸਿਆਲ, ਅੰਜੁਮ ਸ਼ਰਮਾ, ਸ਼ੀਬਾ ਚੱਢਾ, ਮਨੂ ਰਿਸ਼ੀ ਚੱਢਾ ਤੇ ਰਾਜੇਸ਼ ਤੈਲੰਗ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹੁਨ। ਗੁੱਡੂ ਦਾ ਕਿਰਦਾਰ ਅਦਾ ਕਰਨ ਵਾਲੇ ਫ਼ਜ਼ਲ ਨੇ ਕਿਹਾ ਕਿ ਸ਼ੋਅ ਦੀ ਕਾਮਯਾਬੀ ਦਾ ਸਾਰਾ ਸਿਹਰਾ ਦਰਸ਼ਕਾਂ ਨੂੰ ਜਾਂਦਾ ਹੈ ਜਿਨ੍ਹਾਂ ਇਸ ਦੀ ਅਹਿਮੀਅਤ ਨੂੰ 2018 ਤੋਂ ਬਰਕਰਾਰ ਰੱਖਿਆ ਹੈ।

Previous articleਤੱਬੂ, ਤਾਪਸੀ, ਅਨੁਸ਼ਕਾ, ਸੋਨਾਕਸ਼ੀ ਤੇ ਸਾਰਾ ਨੂੰ ਇੰਟਰਨੈੱਟ ’ਤੇ ਸਰਚ ਕਰਨਾ ਖਤਰੇ ਤੋਂ ਖਾਲੀ ਨਹੀਂ
Next article‘ਕਾਲੀ ਖੂਹੀ’ ਨੈੱਟਫਲਿਕਸ ’ਤੇ 30 ਅਕਤੂਬਰ ਨੂੰ ਹੋਵੇਗੀ ਰਿਲੀਜ਼