ਮਿਠੜਾ ਕਾਲਜ ਵਿੱਚ ਕੁਇੱਜ਼ ਮੁਕਾਬਲਾ ਕਰਵਾਇਆ ਗਿਆ

ਕੈਪਸ਼ਨ-ਮਿਠੜਾ ਕਾਲਜ ਵਿੱਚ ਕਰਵਾਏ ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀ

ਕਪੂਰਥਲਾ ,ਸਮਾਜ ਵੀਕਲੀ  (ਕੌੜਾ) -ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਕਾਮਰਸ ਵਿਭਾਗ ਦੁਆਰਾ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਕੁਇੱਜ਼ ਮੁਕਾਬਲਾ ਕਰਵਾਇਆ ਗਿਆ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਕਡਾਊਨ ਦੇ ਦੌਰਾਨ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਰੁਚੀ ਨੂੰ ਹੋਰ ਨਿਖਾਰਨ ਲਈ ਇਹ ਮੁਕਾਬਲਾ ਕਰਵਾਇਆ ਗਿਆ ਇਸ ਮੁਕਾਬਲੇ ਚ ਭਾਗ ਦੇ ਕੁੱਲ ਉਨਾਹਠ ਵਿਦਿਆਰਥੀਆਂ ਨੇ ਭਾਗ ਲਿਆ

ਘਰ ਬੈਠੇ ਵਿਦਿਆਰਥੀਆਂ ਨੂੰ ਗੂਗਲ ਫ਼ਾਰਮ ਦਾ ਲਿੰਕ ਭੇਜ ਕੇ ਲੋਗੋ ਪਛਾਨਣ ਲਈ ਕਿਹਾ ਗਿਆ ਇਸ ਮੁਕਾਬਲੇ ਚ ਬੀ ਕਾਮ ਤੀਸਰਾ ਦੀ ਵਿਦਿਆਰਥਣ ਗਗਨਦੀਪ ਕੌਰ ਤੇ ਵੀ ਕੰਮ ਦੂਜਿਆਂ ਦੀ ਤਾਨੀਆ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਹਾਸਲ ਕੀਤਾ ਬੀਕਾਮ ਭਾਗ ਪਹਿਲਾ ਦੀ ਸਤਿੰਦਰਜੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ ਬੀ ਬੀ ਏ ਭਾਗ ਤੀਸਰਾ ਦੀ ਕੋਮਲਪ੍ਰੀਤ ਕੌਰ ਅਤੇ ਬੀ ਕਾਮ ਭਾਗ ਤੀਸਰਾ ਦੀ ਅਨੁਰੀਤ ਕੌਰ ਨੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ

ਕਾਲਜ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਵਿੱਦਿਅਕ ਸੰਸਥਾ ਦੌਰਾ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਰਹਿਣੇ ਚਾਹੀਦੇ ਹਨ ਤਾਂ ਜੋ ਇਸ ਮਹਾਂਮਾਰੀ ਦੇ ਔਖੇ ਸਮੇਂ ਜਦੋਂ ਵਿਦਿਆਰਥੀ ਕਾਲਜ ਨਹੀਂ ਜਾ ਪਾ ਰਹੇ ਦੇ ਬਾਵਜੂਦ ਉਨ੍ਹਾਂ ਨੂੰ ਵਿੱਦਿਆ ਨਾਲ ਜੋੜ ਕੇ ਰੱਖਿਆ ਜਾ ਸਕੇ ਅਤੇ ਉਨ੍ਹਾਂ ਦੇ ਮਾਨਸਿਕ ਪੱਖ ਦਾ ਵੀ ਵਿਕਾਸ ਕੀਤਾ ਜਾ ਸਕੇ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCovid monoclonal antibodies cut hospitalisation, death risk by 60%
Next articleSunni board to move court against razing of mosque