ਮਾੜੀ ਸੰਗਤ ਵਾਲੇ / ਕਵਿਤਾ

ਮਾੜੀ ਸੰਗਤ ਵਿੱਚ ਜਿਹੜੇ ਪੈ ਗਏ,
ਉਹ ਸੱਭ ਦੇ ਮਨਾਂ ਤੋਂ ਲਹਿ ਗਏ।

ਮਾੜੀ ਸੰਗਤ ਵਾਲੇ ਹੁੰਦੇ ਨੇ ਕੰਮਚੋਰ,
ਸ਼ਰਾਰਤਾਂ ਬਿਨਾਂ ਉਨ੍ਹਾਂ ਨੂੰ ਸੁੱਝੇ ਨਾ ਕੁਝ ਹੋਰ।

ਮਾੜੀ ਸੰਗਤ ਵਾਲੇ ਰੱਜ ਚੁਗਲੀਆਂ ਕਰਦੇ,
ਚੰਗੀ ਸੰਗਤ ਵਾਲਿਆਂ ਨੂੰ ਦੇਖ ਕੇ ਸੜਦੇ।

ਮਾੜੀ ਸੰਗਤ ਵਾਲਿਆਂ ਦਾ ਘਰ ਕਦੇ ਨਾ ਵਸੇ,
ਖੁਸ਼ੀਆਂ ਤੇ ਹਾਸੇ ਨਾ ਆਉਣ ਉਨ੍ਹਾਂ ਕੋਲ ਕਦੇ।

ਮਾੜੀ ਸੰਗਤ ਵਾਲਿਆਂ ਦਾ ਭਵਿੱਖ ਨਾ ਕੋਈ,
ਉਨ੍ਹਾਂ ਕੋਲ ਬੈਠ ਕੇ ਹੋਵੇ ਖੁਸ਼ ਨਾ ਕੋਈ।

ਮਾੜੀ ਸੰਗਤ ਵਾਲੇ ਕਰਦੇ ਰੱਜ ਕੇ ਨਸ਼ੇ,
ਉਹ ਕਰਦੇ ਨਾ ਚੱਜਦੀ ਗੱਲ ਕਦੇ।

ਮਾੜੀ ਸੰਗਤ ਵਾਲਿਆਂ ਤੋਂ ਬਚ ਕੇ ਰਹੋ ਸਦਾ,
ਆਪਣੇ ਪਰਿਵਾਰ ਨਾਲ ਸੁਖੀ ਵਸੋ ਸਦਾ।

-ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articlePrince William, Kate lead UK royals in clap to thank NHS
Next articleਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਨਾਲ਼ ਜੁੜੇ ਵਿਵਾਦ ਦਾ ਕੱਚ-ਸੱਚ