ਜਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਦੋ ਰੋਜਾ ਅਥਲੈਟਿਕ ਮੀਟ ਕਰਵਾਈ

ਪੜ੍ਹਾਈ ਦੇ ਨਾਲ ਨਾਲ ਖੇਡਾਂ ਮਹੱਤਵਪੂਰਨ- ਮੈਨੀ, ਅਰੋੜਾ 
ਕਪੂਰਥਲਾ (ਕੌੜਾ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਪ੍ਰਿੰਸੀਪਲ ਧਰਮਿੰਦਰ ਰਾਣਾ ਸਟੇਟ ਐਵਾਰਡੀ ਦੀ ਯੋਗ ਅਗਵਾਈ ਹੇਠ ਦੋ ਰੋਜਾ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਤੇ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸ ਉਪਰੰਤ ਖੇਡਾਂ ਨੂੰ ਸਦਭਾਵਨਾ ਨਾਲ ਖੇਡਣ ਲਈ ਸਹੁੰ ਚੁੱਕੀ ਗਈ। ਸੰਸਥਾ ਦੇ ਖੇਡਾਂ ਦੇ ਇੰਚਾਰਜ ਸ੍ਰੀ ਅਸ਼ਵਨੀ ਮੈਨੀ ਅਤੇ ਲੈਕਚਰ ਸੰਦੀਪ ਅਰੋੜਾ ਨੇ ਦੱਸਿਆ ਕਿ ਇਹਨਾਂ ਖੇਡਾਂ ਦੌਰਾਨ 100 ਮੀਟਰ 200 ਮੀਟਰ ਸ਼ੋਰਟ ਪੁੱਟ ਲੰਬੀ ਛਾਲ ਰੱਸਾ ਕੱਸੀ ਦੇ ਦਿਲ ਖਿੱਚਵੇਂ ਮੁਕਾਬਲੇ ਕਰਵਾਏ ਗਏ। ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮਨੋਰੰਜਕ ਖੇਡਾਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਖੇਡਾਂ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਤੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। 100 ਮੀਟਰ ਲੜਕਿਆਂ ਚਮਕੌਰ ਸਿੰਘ ਨੇ ਪਹਿਲਾ ਲੜਕੀਆਂ ਵਿੱਚੋਂ ਕੁਲਜੀਤ ਕੌਰ ਨੇ ਪਹਿਲਾ 200 ਮੀਟਰ ਲੜਕਿਆਂ ਵਿੱਚ ਬਿਕਰਮ ਸਿੰਘ ਨੇ ਪਹਿਲਾਂ ਤੇ ਲੜਕੀਆਂ ਵਿੱਚ ਸੁਖਮਨ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਬੀ ਸਾਲ ਵਿੱਚ ਲੜਕਿਆਂ ਵਿੱਚੋਂ ਚਮਕੌਰ ਸਿੰਘ ਲੜਕਿਆਂ ਵਿੱਚ ਜੂਲੀ, ਦਲਜੀਤ ਕੌਰ, ਹਰਪ੍ਰੀਤ ਕੌਰ, ਬਰਾਬਰ ਦੂਰੀ ਤੈਅ ਕਰਕੇ ਪਹਿਲੇ ਸਥਾਨ ਤੇ ਰਹੀਆਂ।
ਗੋਲਾ ਸੁੱਟਣ ਵਿੱਚ ਲੜਕਿਆਂ ਵਿੱਚੋਂ ਗੁਰਤੇਜ ਸਿੰਘ ਅਤੇ ਲੜਕੀਆਂ ਵਿੱਚ ਸਿਮਰਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨਾ ਖੇਡਾਂ ਵਿੱਚ ਚਮਕੌਰ ਸਿੰਘ ਤੇ ਕੁਲਜੀਤ ਕੌਰ ਨੂੰ ਬੈਸਟ ਐਥਲੀਟ ਘੋਸ਼ਿਤ ਕੀਤਾ ਗਿਆ। ਸੰਸਥਾ ਦੇ ਤਕਸੀਲਾ ਹਾਊਸ ਨੇ ਬੈਸਟ ਹਾਊਸ ਦੀ ਟਰਾਫੀ ਜਿੱਤੀ ਇਸ ਮੌਕੇ ਲੈਕਚਰਾਰ ਸ਼੍ਰੀਮਤੀ ਸੁਰਜੀਤ ਕੌਰ ,ਮਹੇਸ਼ ਕੁਮਾਰ, ਸ਼੍ਰੀਮਤੀ ਰੁਪਿੰਦਰ ਕੌਰ, ਮੰਗਲ ਸਿੰਘ, ਅਸ਼ਵਨੀ ਸ਼ਰਮਾ ਅਤੇ ਕਾਂਤਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਇਲੀਟ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ 10 ਨੂੰ
Next articleਕੈਪਟਨ ਹਰਿਮੰਦਰ ਦੀ ਅਗਵਾਈ ‘ਚ ਗੁ. ਹੱਟ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਲਗਾਇਆ ਖੂਨਦਾਨ ਕੈਂਪ ਲਗਾਇਆ