ਮਾਲਿਕ ਦੇ ਬੰਦੇ

ਵੀਰ ਸਿੰਘ ਵੀਰਾ

(ਸਮਾਜ ਵੀਕਲੀ)

ਅਸੀਂ ਇੱਕ ਨੂਰ ਤੋਂ ਉਪਜੇ ਹਾਂ,
ਉਸ ਇੱਕ ਹੀ ਰੱਬ ਦੇ ਬੰਦੇ ਹਾਂ।
ਸਭਨਾਂ ਵਿੱਚ ਹੈ ਜੋਤ ਉਸਦੀ,
ਭਾਂਵੇਂ ਚੰਗੇ ਹਾਂ ਭਾਂਵੇ ਮੰਦੇ ਹਾਂ।
ਧਰਮ ਤਾਂ ਕੋਈ ਵੀ ਮਾੜਾ ਨਹੀਂ,
ਸਭ ਇੱਕੋ ਗੱਲ ਸਮਝਾਉਂਦੇ ਨੇ।
ਪਿਆਰ ਕਰੋ ਮਨੁੱਖਤਾ ਤਾਈਂ,
ਇਹੋ ਵਾਰ ਵਾਰ ਦੁਹਰਾਉਂਦੇ ਨੇ।
ਤੇਰੀ ਨੀਂਵੀ ਜਾਤ ਮੈਂ ਵੱਡਾ ਹਾਂ,
ਇਹ ਕਿਸ ਨੇ ਭੁਲੇਖਾ ਪਾ ਦਿੱਤਾ।
ਤੂੰ ਅੰਤ ਨਾ ਉਹਦਾ ਪਾ ਸਕਿਆ,
ਜਿਹਨੇ ਤੈਨੂੰ ਜੱਗ ਵਿਖਾ ਦਿੱਤਾ।
ਉਹ ਸਭ ਤੋਂ ਵੱਡਾ ਮੂਰਖ ਹੈ,
ਜੋ ਜਾਤ ਪਾਤ ਵਿੱਚ ਫਸਿਆ ਏ,
ਉਹਨੂੰ ਸੋਝੀ ਨਹੀਂ ਉਸ ਮਾਲਕ ਦੀ,
ਜੋ ਮਾਇਆ ਦੇ ਵਿੱਚ ਧਸਿਆ ਏ।
ਇਸ ਗੱਲ ਤੇ ਜਰਾ ਵਿਚਾਰ ਕਰੋ,
ਤੁਸੀਂ ਧਰਮ ਦੇ ਠੇਕੇ-ਦਾਰੋ ਉਏ,
ਪਾਉ ਨਾ ਵੰਡੀਆਂ ਧਰਮ ਦੇ ਨਾਂ ਤੇ,
ਕੁੱਝ ਹੱਥ ਅਕਲ ਨੂੰ ਮਾਰੋ ਉਏ।
ਚਾਰ ਦਿਨਾਂ ਦੀ ਜਿੰਦਗੀ (ਵੀਰੇ)
ਖੁਸ਼ੀਆਂ ਦੇ ਨਾਲ ਹੰਡਾ ਲਉ ਉਏ।
ਯਾਦ ਹਮੇਸ਼ਾ ਜੋ ਰੱਖਣ ਲੋਕੀਂ ,
ਕੋਈ ਐਸਾ ਕਰਮ ਕਮਾ ਲਉ ਉਏ।
ਕੋਈ ਐਸਾ ਕਰਮ ਕਮਾ ਲਉ ਉਏ।
ਵੀਰ ਸਿੰਘ 
ਮੋਬ÷9855069972
Previous articleਸਿਰ ਮੁੰਡਵਾਓ ਤੇ ਓਲ਼ੇ ਖਾਓ
Next articleਮੇਰੇ ਪਿੰਡ ਦੇ ਲੋਕ