ਮਾਲਿਆ ਤੇ ਮੋਦੀ ਦੀ ਹਵਾਲਗੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਨਾਂਹ

ਵਿਦੇਸ਼ ਮੰਤਰਾਲੇ ਨੇ ਭਗੌੜੇ ਕਾਰੋਬਾਰੀਆਂ ਵਿਜੈ ਮਾਲਿਆ ਤੇ ਨੀਰਵ ਮੋਦੀ ਦੀ ਹਵਾਲਗੀ ਸਬੰਧੀ ਜਾਣਕਾਰੀ ਸਾਂਝੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਮੰਤਰਾਲੇ ਨੇ ਇਸ ਨਾਂਹ-ਨੁੱਕਰ ਲਈ ਆਰਟੀਆਈ ਦੀ ਧਾਰਾ ਦਾ ਹਵਾਲਾ ਦਿੱਤਾ ਹੈ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿੱਚ ਮੰਤਰਾਲੇ ਨੇ ਮਹਿਜ਼ ਇੰਨਾ ਹੀ ਕਿਹਾ ਕਿ ਮਾਲਿਆ ਤੇ ਮੋਦੀ ਦੀ ਹਵਾਲਗੀ ਸਬੰਧੀ ਗੁਜ਼ਾਰਿਸ਼ ਯੂਕੇ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਇਸ ਖ਼ਬਰ ਏਜੰਸੀ ਦੇ ਪੱਤਰਕਾਰ ਵੱਲੋਂ ਮੰਗੀ ਜਾਣਕਾਰੀ ਦੇ ਜਵਾਬ ’ਚ ਮੰਤਰਾਲੇ ਨੇ ਕਿਹਾ, ‘ਦੋਵਾਂ ਕਾਰੋਬਾਰੀਆਂ ਦੀ ਹਵਾਲਗੀ ਸਬੰਧੀ ਅਰਜ਼ੀਆਂ ਯੂਕੇ ’ਚ ਸਬੰਧਤ ਅਥਾਰਿਟੀਆਂ ਦੇ ਵਿਚਾਰ ਅਧੀਨ ਹਨ। ਆਰਟੀਆਈ ਐਕਟ ਦੀ ਧਾਰਾ 8(1) ਤਹਿਤ ਇਸ ਸਬੰਧੀ ਕੀਤੇ ਚਿੱਠੀ-ਪੱਤਰ ਦੀ ਕਾਪੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ।’ ਆਰਟੀਆਈ ਐਕਟ ਦੀ ਇਹ ਧਾਰਾ ਅਜਿਹੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਰੋਕਦੀ ਹੈ, ਜਿਸ ਨਾਲ ਜਾਂਚ ਦੇ ਅਮਲ ’ਚ ਅੜਿੱਕਾ ਪੈਂਦਾ ਹੋਵੇ।

Previous articleਪੱਛਮੀ ਬੰਗਾਲ ਦੀਆਂ ਘਟਨਾਵਾਂ ਖ਼ਿਲਾਫ਼ ਮੌਨ ਰੋਸ ਪ੍ਰਦਰਸ਼ਨ
Next articleਬਠਿੰਡਾ ਨੂੰ ਮੈਡੀਕਲ ਸੇਵਾਵਾਂ ਦਾ ਗੜ੍ਹ ਬਣਾਵਾਂਗੇ: ਹਰਸਿਮਰਤ