ਮਾਮਲਾ ਮੰਤਰੀ ਆਸ਼ੂ ਵੱਲੋਂ ਅਮਿੰਰਤਧਾਰੀ ਕਾਂਗਰਸੀ ਵਰਕਰ ਦੀ ਕੁੱਟਮਾਰ ਤੇ ਕਕਾਰਾਂ ਦੀ ਬੇਅਦਵੀ ਦਾ — ਪੀੜਤ ਨੇ ਮੰਤਰੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤਹਿਤ ਕਾਰਵਾਈ ਦੀ ਕੀਤੀ ਮੰਗ

ਪੀੜਤ ਗੁਰਸਿੱਖ ਗੁਰਸੇਵਕ ਸਿੰਘ ਗੋਰਾ ਬੱਦੋਵਾਲ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਲਿਜਾਂਦੀ ਹੋਈ ਪੁਲਿਸ
ਲੁਧਿਆਣਾ, (ਹਰਜਿੰਦਰ ਛਾਬੜਾ) — ਪਿਛਲੇ ਦਿਨੀਂ ਹਲਕਾ ਦਾਖਾ ਚੋਂ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦੇ ਦਫਤਰ ਵਿਖੇ ਹੋਏ ਕਾਂਗਰਸੀ ਮੰਤਰੀ ਭਰਤ ਭੂਸ਼ਨ ਆਸੂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਅੰਮ੍ਰਿਤਧਾਰੀ ਕਾਂਗਰਸੀ ਵਰਕਰ ਗੁਰਸੇਵਕ ਸਿੰਘ ਬੱਦੋਵਾਲ, ਜਿਸ ਨੂੰ ਬਾਅਦ ਵਿਚ ਦਾਖਾ ਪੁਲਿਸ ਵੱਲੋਂ ਇੱਕ ਚੋਰੀ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਉਸ ਨੂੰ ਮਾਨਯੋਗ ਲੁਧਿਆਣਾ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਇਸ ਮੌਕੇ ਇੱਕ ਵੈਬ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਪੀੜਤ ਗੁਰਸਿੱਖ ਨੌਜਵਾਨ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਉਹ ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੇ ਦਾਦੇ ਨੇ ਕਾਂਗਰਸ ਪਾਰਟੀ ਮਗਰ ਜੇਲ ਵੀ ਕੱਟੀ ਸੀ।

                               ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਨੇ ਦੱਸਿਆ ਕਿ ਉਸ ਵੱਲੋਂ ਪਿੰਡ ਵਿਚ ਰੱਖੀਆਂ ਚੋਣ ਮੀਟਿੰਗ ਨੂੰ ਵਾਰ-ਵਾਰ ਰੱਦ ਕੀਤੇ ਦੀ ਵਜਾ ਪੁੱਛਣ ਲਈ ਉਸ ਦਿਨ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦੇ ਦਫਤਰ ਵਿਚ ਉਹ ਗਿਆ ਸੀ ਪ੍ਰੰਤੂ ਉਥੇ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਤਰਨਦੀਪ ਸਿੰਘ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਗੋਂ ਉਥੇ ਹੀ ਮੌਜੂਦ ਅਮਰਜੋਤ ਨੇ ਉਸ ਨੂੰ ਲਲਕਾਰਿਆ ਅਤੇ ਕਿਹਾ ਕਿ ਇਸ ਦੀ ਪੱਗ ਲਾਹ ਕੇ ਬੇਇਜਤੀ ਕਰੋ ਪਰ ਉਸ ਵੱਲੋਂ ਆਪਣੀ ਪੱਗ ਉਨਾਂ ਤੋਂ ਖੋਹ ਲਈ ਪਰ ਇਸ ਮੌਕੇ ਕੈਬਨਿਟ ਮੰਤਰੀ ਆਸ਼ੂ, ਕੁਲਦੀਪ, ਅਮਰਜੋਤ ਆਦਿ ਨੇ ਉਸ ਨੂੰ ਥੱਲੇ ਸੁੱਟ ਕੇ ਬੁਰੀ ਤਰਾਂ ਕੱਟਿਆ ਅਤੇ ਉਸ ਦੇ ਕੇਸਾਂ ਤੇ ਕਕਾਰਾਂ ਦੀ ਬੇਅਦਵੀ ਵੀ ਕੀਤੀ ਗਈ। ਇਸ ਮੌਕੇ ਮੰਤਰੀ ਆਸ਼ੂ ਨੇ ਉਸ ਨੂੰ ਧਮਕੀ ਦਿੱਤੀ ਕਿ ਤੈਨੂੰ ਝੂਠੇ ਕੇਸ ਵਿਚ ਜੇਲ ਭੇਜੂਗਾਂ, ਜਿਸ ‘ਤੇ ਮੁੱਲਾਂਪੁਰ ਪੁਲਿਸ ਨੂੰ ਘਸੀੜ ਦੀ ਹੋਈ ਚੁੱਕ ਕੇ ਥਾਣੇ ਲੈ ਗਈ ਅਤੇ ਥਾਣੇ ਲਿਜਾ ਕੇ ਵੀ ਪੁਲਿਸ ਨੇ ਉਸ ਨੂੰ ਕਾਫੀ ਕੁੱਟਿਆ, ਜਿਸ ਦੀ ਵੀਡਿਓ ਬਣਾ ਕੇ ਮੰਤਰੀ ਆਸ਼ੂ ਨੂੰ ਵੀ ਭੇਜੀ ਗਈ, ਸਗੋਂ ਉਸ ਖਿਲਾਫ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਗਿਆ। ਇਸ ਮੌਕੇ ਪਹਿਲਾਂ ਦਰਜ ਮੁਕੱਦਮੇ ਸਬੰਧੀ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਸ ਖਿਲਾਫ ਮੁਕੱਦਮਾ ਕਾਂਗਰਸੀ ਹੋਣ ਕਾਰਨ ਅਕਾਲੀ ਸਰਕਾਰ ਸਮੇਂ ਦਰਜ ਕੀਤਾ ਗਿਆ, ਜਿਸ ਵਿਚੋਂ ਉਹ ਬਾਇਜਤ ਬਰੀ ਹੋਇਆ ਹੈ। ਉਸ ਨੇ ਦੱਸਿਆ ਕਿ ਕਾਂਗਰਸੀ ਮੰਤਰੀ ਅਤੇ ਉਸ ਦੇ ਗੁੰਡੇ ਉਸ ਨਾਲ ਧੱਕੇਸ਼ਾਹੀ ਕਰ ਰਹੇ ਹਨ ਪ੍ਰੰਤੂ ਅਕਾਲੀ ਦਲ ਉਸ ਦੀ ਮਦਦ ਕਰ ਰਿਹਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਛੱਡ ਦੇਵੇਗਾ। ਇਸ ਮੌਕੇ ਪੀੜਤ ਗੁਰਸਿੱਖ ਨੌਜਵਾਨ ਨੇ ਮਾਨਯੋਗ ਅਦਾਲਤ, ਪ੍ਰਸਾਸ਼ਨ ਅਤੇ ਅਕਾਲ ਤਖਤ ਸਾਹਿਬ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆ ਕਿਹਾ ਕਿ ਉਸ ਦੇ ਕਕਾਰਾਂ ਦੀ ਬੇਅਦਵੀ ਕਰਨ ਵਾਲੇ ਮੰਤਰੀ ਅਤੇ ਉਸ ਦੇ ਗੁੰਡਿਆ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਉਸ ਖਿਲਾਫ ਦਰਜ ਝੂਠੇ ਮੁਕੱਦਮੇ ਖਾਰਜ ਕਰਕੇ ਉਸ ਨੂੰ ਇਨਸਾਫ ਦਵਾਇਆ ਜਾਵੇ।

Previous articleਭਵਿੱਖ ’ਚ ਕੋਈ ਮਕਾਨ ਕੱਚਾ ਨਹੀਂ ਰਹਿਣ ਦੇਵਾਂਗੇ: ਸੁਖਬੀਰ
Next articlePopular Food Blogger, Sandhya Hariharan creates an exclusive menu for ASDA’s Diwali Fiesta, this year