ਭਵਿੱਖ ’ਚ ਕੋਈ ਮਕਾਨ ਕੱਚਾ ਨਹੀਂ ਰਹਿਣ ਦੇਵਾਂਗੇ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ’ਚ ਚੋਣ ਪ੍ਰਚਾਰ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਪਿੰਡਾਂ ਢੰਡੀ ਕਦੀਮ, ਮੋਹਰ ਸਿੰਘ ਵਾਲਾ, ਚੱਕ ਟਾਹਲੀਵਾਲਾ, ਘੁਬਾਇਆ, ਚੱਕ ਅਰਾਈਆਂ ਵਾਲਾ, ਕਾਠਗੜ੍ਹ ਪਿੰਡਾਂ ਦਾ ਦੌਰਾ ਕਰਦੇ ਹੋਏ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਸਤਿੰਦਰਜੀਤ ਸਿੰਘ ਮੰਟਾ ਤੇ ਹੋਰ ਆਗੂ ਵੀ ਮੌਜੂਦ ਸਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਢਾਈ ਸਾਲਾਂ ਵਿੱਚ ਭਾਵੇਂ ਕੋਈ ਕੰਮ ਨਹੀਂ ਕੀਤਾ ਪਰ ਇੱਕ ਬਹੁਤ ਵੱਡਾ ਕੰਮ ਜ਼ਰੂਰ ਕੀਤਾ ਹੈ ਕਿ ਲੋਕਾਂ ਨੂੰ ਬਿਜਲੀ ਦੇ ਮੋਟੇ ਬਿੱਲ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਦੇ ਲੋਕ ਕੰਮਾਂ ਦੀ ਕਦਰ ਕਰਦੇ ਹਨ ਜਿਸ ਕਾਰਨ ਲੋਕਾਂ ਨੇ ਸਮੇਂ ਸਮੇਂ ਉਨ੍ਹਾਂ ਨੂੰ ਜਿੱਤ ਦਿਵਾਈ ਹੈ। ਜਦੋਂ ਉਹ ਇਸ ਹਲਕੇ ਵਿਚ ਆਏ ਸੀ ਤਾਂ ਇਥੇ ਕਈ ਸਮੱਸਿਆਵਾਂ ਸਨ ਪਰ ਉਨ੍ਹਾਂ ਪਿੰਡਾਂ ਨੂੰ ਲੋੜੀਂਦੇ ਫੰਡ ਜਾਰੀ ਕੀਤੇ ਤੇ ਸਮੱਸਿਆਵਾਂ ਦੂਰ ਕਰਵਾਈਆਂ। ਅੱਜ ਢਾਣੀਆਂ ਤੱਕ ਪੱਕੀਆਂ ਸੜਕਾਂ ਬਣ ਚੁੱਕੀਆਂ ਹਨ ਅਤੇ ਪਿੰਡਾਂ ’ਚ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ ਵੀ ਲਾਏ ਗਏ ਹਨ ਜਿੱਥੇ ਪਾਣੀ ਦੀ ਸਪਲਾਈ ਨਹੀਂ ਸੀ ਉਥੇ ਵਾਟਰ ਬਾਕਸ ਵੀ ਬਣਵਾਏ ਗਏ ਹਨ। ਸ੍ਰੀ ਬਾਦਲ ਨੇ ਕਿਹਾ ਕਿ ਭਵਿੱਖ ’ਚ ਕੋਈ ਵੀ ਮਕਾਨ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਲੋੜੀਂਦੇ ਪਰਿਵਾਰਾਂ ਨੂੰ ਸਰਕਾਰੀ ਸਕੀਮ ਅਧੀਨ ਮਕਾਨ ਬਣਵਾ ਕੇ ਦਿੱਤੇ ਜਾਣਗੇ। ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਿਹਾ ਕਿ ਹਲਕੇ ਦੀ ਵੋਟ ਵਿਕਾਸ ਦੇ ਨਾਂ ’ਤੇ ਪਵੇਗੀ।

Previous articleਜ਼ਿਮਨੀ ਚੋਣ: ਛੋਟੇ ਕੈਪਟਨ ਦੇ ਹੱਕ ’ਚ ਨਿੱਤਰੇ ਵੱਡੇ ‘ਕਪਤਾਨ’
Next articleਮਾਮਲਾ ਮੰਤਰੀ ਆਸ਼ੂ ਵੱਲੋਂ ਅਮਿੰਰਤਧਾਰੀ ਕਾਂਗਰਸੀ ਵਰਕਰ ਦੀ ਕੁੱਟਮਾਰ ਤੇ ਕਕਾਰਾਂ ਦੀ ਬੇਅਦਵੀ ਦਾ — ਪੀੜਤ ਨੇ ਮੰਤਰੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤਹਿਤ ਕਾਰਵਾਈ ਦੀ ਕੀਤੀ ਮੰਗ